ਚੰਡੀਗੜ੍ਹ, 31 ਮਾਰਚ – ਪੰਜਾਬ ਅਤੇ ਹਰਿਆਣਾ ਵਿਚ ਕੱਲ੍ਹ ਤੋਂ ਟੌਲ ਟੈਕਸ ਦੀਆਂ ਦਰਾਂ ਵਿਚ ਵਾਧਾ ਹੋਣ ਜਾ ਰਿਹਾ ਹੈ। ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਕੱਲ੍ਹ ਤੋਂ ਪੰਜਾਬ ਅਤੇ ਹਰਿਆਣਾ ਵਿਚ ਟੋਲ ਪਲਾਜ਼ੇ 10 ਤੋਂ 18% ਵੱਧ ਟੋਲ ਵਸੂਲਣਗੇ। ਓਧਰ ਪੰਜਾਬ ਦੇ ਕਿਸਾਨ ਟੋਲ ਪਲਾਜ਼ੇ ਦੇ ਪ੍ਰਸਤਾਵਿਤ ਵਾਧੇ ਖਿਲਾਫ ਸੂਬਾ ਪੱਧਰੀ ਅੰਦੋਲਨ ਲਈ ਤਿਆਰ ਬੈਠੇ ਹਨ।ਕਿਸਾਨ ਆਗੂਆਂ ਨੇ ਕਿਹਾ ਕਿ ਜਨਤਾ ਪਹਿਲਾਂ ਹੀ ਮਹਿੰਗਾਈ ਦੇ ਬੋਝ ਹੇਠ ਦੱਬੀ ਹੋਈ ਹੈ ਤੇ ਇਸ ਪਿਛੋਕੜ ਵਿਚ ਟੋਲ ਟੈਕਸ ਦੀਆਂ ਦਰਾਂ ‘ਚ ਵਾਧੇ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਸੰਯੁਕਤ ਕਿਸਾਨ ਮੋਰਚਾ ਦੇ ਬੈਨਰ ਹੇਠ ਕਿਸਾਨ ਯੂਨੀਅਨਾਂ ਜਲਦ ਹੀ ਮੀਟਿੰਗਾਂ ਕਰਕੇ ਅਗਲੇ ਅੰਦੋਲਨ ਬਾਰੇ ਫੈਸਲਾ ਲੈਣਗੀਆਂ।