ਮਹਿਲਾ ਡਾਕਟਰ ਦੀ ਖੁਦਕੁਸ਼ੀ ਤੋਂ ਬਾਅਦ ਆਈ.ਐਮ.ਏ ਫਗਵਾੜਾ ਵੱਲੋਂ ਸ਼ਹਿਰ ਦੇ ਸਾਰੇ ਓ.ਪੀ.ਡੀ ਬੰਦ ਰੱਖ ਕੇ ਰੋਸ ਪ੍ਰਦਰਸ਼ਨ

ਫਗਵਾੜਾ, 2 ਅਪ੍ਰੈਲ (ਐਮ.ਐੱਸ.ਰਾਜਾ) – ਬੀਤੇ ਦਿਨੀ ਰਾਜਸਥਾਨ ਵਿਖੇ ਡਿਲੀਵਰੀ ਦੌਰਾਨ ਇੱਕ ਮਹਿਲਾ ਦੀ ਹੋਈ ਮੌਤ ਤੋਂ ਬਾਅਦ ਸਜੀਰੀਅਨ ਕਰਨ ਵਾਲੀ ਮਹਿਲਾ ਡਾਕਟਰ ਦਾ ਅਰਚਨਾਂ ਸ਼ਰਮਾ ਉਪਰ ਪੁਲਿਸ ਵੱਲੋਂ ਧਾਰਾ 302 ਤਹਿਤ ਮਾਮਲਾ ਦਰਜ ਕੀਤਾ ਗਿਆ ਸੀ ਜਿਸ ਤੋਂ ਬਾਅਦ ਉਕਤ ਮਹਿਲਾ ਡਾਕਟਰ ਵੱਲੋਂ ਖੁਦਕੁਸ਼ੀ ਕਰ ਲਈ ਗਈ ਸੀ। ਮਹਿਲਾ ਡਾ. ਅਰਚਨਾ ਸ਼ਰਮਾ ਨੂੰ ਇਨਸਾਫ ਦਿਵਾਉਣ ਲਈ ਪੂਰੇ ਦੇਸ਼ ਭਰ ਦੇ 4 ਲੱਖ ਡਾਕਟਰਾਂ ਵੱਲੋਂ ਆਈ.ਐੱਮ.ਏ ਦੇ ਬੈਨਰ ਹੇਠ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੇ ਤਹਿਤ ਆਈ.ਐੱਮ.ਏ ਫਗਵਾੜਾ ਵੱਲੋਂ ਵੀ ਪ੍ਰਧਾਨ ਡਾ. ਸੋਹਨ ਲਾਲ ਦੀ ਅਗਵਾਈ ਹੇਠ ਪੂਰਾ ਇੱਕ ਦਿਨ ਸ਼ਹਿਰ ਦੇ ਸਾਰੇ ਹਸਪਤਾਲਾਂ ਦੇ ਓ.ਪੀ.ਡੀ ਬੰਦ ਕਰਕੇ ਬਲੱਡ ਬੈਂਕ ਗੁਰੁ ਹਰਗੋਬਿੰਦ ਨਗਰ ਫਗਵਾੜਾ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ।ਬੁਲਾਰਿਆ ਨੇ ਜਿੱਥੇ ਇਸ ਘਟਨਾਂ ਦੀ ਜਮ ਕੇ ਨਿਖੇਧੀ ਕੀਤੀ ਉਥੇ ਹੀ ਡਾ. ਸਤਨਾਮ ਸਿੰਘ ਪਰਮਾਰ ਨੇ ਕਿਹਾ ਕਿ ਬੜੀ ਦੁਖਦ ਗੱਲ ਹੈ ਕਿ ਭਾਰਤ ਵਿੱਚ ਡਾਕਟਰ ਪੂਰੀ ਤਰਾਂ ਨਾਲ ਸੁਰੱਖਿਅਤ ਨਹੀ ਹਨ ਉਨਾਂ ਕਿਹਾ ਕਿ ਮਹਿਲਾ ਡਾ. ਅਰਚਨਾ ਸ਼ਰਮਾਂ ਉਪਰ ਜੋ ਕਤਲ ਦਾ ਝੂਠਾ ਪਰਚਾ ਦਰਜ ਕੀਤਾ ਗਿਆ ਉਸ ਦੇ ਚੱਲਦਿਆ ਹੀ ਡਾ. ਅਰਚਨਾ ਸ਼ਰਮਾਂ ਨੇ ਆਪਣੀ ਜੀਵਣ ਲੀਲਾ ਸਮਾਪਤ ਕੀਤੀ ਹੈ।ਉਨਾਂ ਮੰਗ ਕੀਤੀ ਕਿ ਦੋਸ਼ੀਆਂ ਖਿਲਾਫ ਪਰਚਾ ਦਰਜ ਕਰਕੇ ਡਾ. ਅਰਚਨਾ ਸ਼ਰਮਾਂ ਤੇ ਉਸ ਦੇ ਪਰਿਵਾਰ ਨੂੰ ਇਨਸਾਫ ਦਿਵਾਇਆ ਜਾਵੇ।ਓਧਰ ਰਾਜਨ ਆਈ ਕੇਅਰ ਹਸਪਤਾਲ ਦੇ ਡਾ. ਐੱਸ. ਰਾਜਨ ਨੇ ਕਿਹਾ ਕਿ ਡਾ. ਅਰਚਨਾ ਸ਼ਰਮਾ ਖਿਲਾਫ ਝੂਠਾ ਪਰਚਾ ਦਰਜ ਕਰਕੇ ਉਸ ਨੂੰ ਖੁਦਕੁਸ਼ੀ ਕਰਨ ਲਈ ਮਜਬੂਰ ਕੀਤਾ ਗਿਆ ਹੈ ਜੋ ਕਿ ਕਾਫੀ ਨਿੰਦਨਯੋਗ ਹੈ ਤੇ ਆਈ.ਐਮ.ਏ ਇਸ ਦੀ ਨਿਖੇਧੀ ਕਰਦੀ ਹੈ। ਉਨਾਂ ਕਿਹਾ ਕਿ ਭਾਰਤ ਵਿੱਚ ਇੱਕ ਦਿਨ ਵਿੱਚ ਡਾਕਟਰ 40 ਹਜ਼ਾਰ ਮਰੀਜ਼ਾਂ ਦੀ ਜਾਨ ਬਚਾਉਦੇ ਹਨ ਅਗਰ ਡਾਕਟਰ ਇੱਕ ਦਿਨ ਵੀ ਆਪਣਾ ਕੰਮ ਬੰਦ ਕਰ ਦੇਣ ਤਾਂ ਇਸ ਦਾ ਜਿੰਮੇਵਾਰ ਕੌਣ ਹੈ? ਉਨਾਂ ਕਿਹਾ ਕਿ ਆਈ.ਐੱਮ.ਏ ਜਲਦ ਹੀ ਦੇਸ਼ ਦੇ ਰਾਸ਼ਟਰਪਤੀ, ਪ੍ਰਧਾਨਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖ ਕੇ ਡਾਕਟਰਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਬਣਾਉਣ ਦੀ ਮੰਗ ਕਰਨਗੇ।

Leave a Reply

Your email address will not be published. Required fields are marked *