ਮੋਗਾ, 2 ਅਪ੍ਰੈਲ – ਮੋਗਾ ਜ਼ਿਲ੍ਹੇ ਦੇ ਪਿੰਡ ਮਾੜੀ ਮੁਸਤਫਾ ਵਿਖੇ ਚੱਲ ਰਹੇ ਕਬੱਡੀ ਮੈਚ ਦੌਰਾਨ 2 ਹਮਲਾਵਰਾਂ = ਨੇ ਗੋਲੀਆਂ ਮਾਰ ਕੇ ਇੱਕ ਨੌਜਵਾਨ ਦੀ ਹੱਤਿਆ ਕਰ ਦਿੱਤੀ। ਜਾਣਕਾਰੀ ਅਨੁਸਾਰ ਮਾੜੀ ਮੁਸਤਫਾ ਵਿਖੇ ਕਬੱਡੀ ਮੈਚ ਚੱਲ ਰਿਹਾ ਤੇ ਇਸ ਦੌਰਾਨ ਮੋਟਰਸਾਈਕਲ ‘ਤੇ ਆਏ 2 ਹਮਲਾਵਰਾਂ ਨੇ 2 ਜਣਿਆਂ ਉੱਪਰ ਗੋਲੀਆਂ ਚਲਾ ਦਿੱਤੀਆਂ, ਜਿਸ ਕਾਰਨ ਹਰਜੀਤ ਸਿੰਘ ਪਿੰਟਾ ਨਾਂਅ ਦੇ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਜਖਮੀਂ ਹੋ ਗਿਆ।