ਫਗਵਾੜਾ, 3 ਅਪੈਲ (ਐਮ.ਐੱਸ.ਰਾਜਾ) – ਫਗਵਾੜਾ ਵਿਖੇ ਹੋਏ ਸੜਕੀ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਜਦ ਕਿ 4 ਵਿਅਕਤੀ ਗੰਭੀਰ ਰੂਪ ਵਿੱਚ ਜਖਮੀ ਹੋ ਗਏ। ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਉਹ ਕਾਰ ਸਵਾਰ ਵਿਅਕਤੀ ਅੰਮ੍ਰਿਤਸਰ ਤੋਂ ਚੰਡੀਗੜ੍ਹ ਹਾਈਕੋਰਟ ਵਿਖੇ ਵਕੀਲ ਨੂੰ ਮਿਲਣ ਲਈ ਜਾ ਰਹੇ ਸਨ ਕਿ ਫਗਵਾੜਾ ਚੰਡੀਗੜ੍ਹ ਬਾਈਪਾਸ ‘ਤੇ ਅੱਗੇ ਜਾ ਰਹੀ ਕਾਰ ਵੱਲੋਂ ਬਰੇਕ ਮਾਰਨ ‘ਤੇ ਉਨਾਂ ਦੀ ਕਾਰ ਦੇ ਡਰਾਇਵਰ ਵੱਲੋਂ ਬਰੇਕ ਮਾਰਦੇ ਸਮੇਂ ਕਾਰ ਦਾ ਟਾਇਰ ਫੱਟ ਗਿਆ ਜਿਸ ਨਾਲ ਉਹ ਬੁਰੀ ਤਰਾਂ ਜਖਮੀ ਹੋ ਗਏ।ਜਖਮੀ ਹਾਲਤ ਵਿੱਚ ਉਨ੍ਹਾਂ ਨੂੰ ਸਿਵਲ ਹਸਪਤਾਲ ਫਗਵਾੜਾ ਵਿਖੇ ਦਾਖਿਲ ਕਰਵਾਇਆ ਗਿਆ।ਓਧਰ ਸਿਵਲ ਹਸਪਤਾਲ ਫਗਵਾੜਾ ਦੇ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿਖੇ ਸਵੇਰੇ 9 ਵਜੇ ਦੇ ਕਰੀਬ ਸੜਕੀ ਹਾਦਸੇ ਵਿੱਚ ਜਖਮੀ ਹੋਏ 5 ਵਿਅਕਤੀ ਆਏ ਸਨ ਜਿਨਾਂ ਵਿੱਚੋਂ ਬਲਵੰਤ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਜਦ ਕਿ 2 ਵਿਅਕਤੀ ਗੁਰਦੇਵ ਸਿੰਘ ਅਤੇ ਸਤਨਾਮ ਸਿੰਘ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਸਿਵਲ ਹਸਪਤਾਲ ਵਿਖੇ ਰੈਫਰ ਕੀਤਾ ਗਿਆ ਹੈ। ਵਿਕਰਮਜੀਤ ਸਿੰਘ ਅਤੇ ਮਨਜਿੰਦਰ ਸਿੰਘ ਦਾ ਹਸਪਤਾਲ ਵਿਖੇ ਹੀ ਇਲਾਜ ਕੀਤਾ ਜਾ ਰਿਹਾ ਹੈ।