ਹੈਮਿਲਟਨ, 3 ਅਪ੍ਰੈਲ – ICC Women’s Cricket World Cup 2022 ਦੇ ਫਾਈਨਲ ਵਿਚ ਆਸਟਰੇਲੀਆ ਨੇ ਇੰਗਲੈਂਡ ਨੂੰ 71 ਦੌੜਾਂ ਨਾਲ ਹਰਾ ਕੇ World Cup ਉੱਪਰ ਕਬਜ਼ਾ ਕਰ ਲਿਆ। ਇੰਗਲੈਂਡ ਨੇ ਟਾਸ ਜਿੱਤ ਕੇ ਆਸਟਰੇਲੀਆ ਨੂੰ ਪਹਿਲਾ ਬੱਲੇਬਾਜ਼ੀ ਦਾ ਸੱਦਾ ਦਿੱਤਾ ਸੀ। ਪਹਿਲਾ ਬੱਲੇਬਾਜ਼ੀ ਕਰਦਿਆ ਆਸਟਰੇਲੀਆ ਨੇ 50 ਓਵਰਾਂ ‘ਚ ਇੰਗਲੈਂਡ ਨੂੰ 357 ਦੌੜਾਂ ਦਾ ਵਿਸ਼ਾਲ ਟੀਚਾ ਦਿੱਤਾ। ਆਸਟਰੇਲੀਆ ਵੱਲੋਂ ਸ਼ਾਨਦਾਰ ਬੱਲੇਬਾਜ਼ੀ ਕਰਦਿਆ Alyssa Healy ਨੇ 170 ਦੌੜਾਂ ਬਣਾਈਆਂ ਜਦਕਿ Rachael Haynes ਨੇ 68 ਅਤੇ Beth Mooney ਨੇ 62 ਦੌੜਾਂ ਬਣਾਈਆਂ। 357 ਦੌੜਾਂ ਦੇ ਵਿਸ਼ਾਲ ਟੀਚੇ ਦਾ ਪਿੱਛਾ ਕਰਨ ਉੱਤਰੀ ਇੰਗਲੈਂਡ ਦੀ ਟੀਮ 43.4 ਓਵਰਾਂ ਵਿਚ 285 ਦੌੜਾਂ ਬਣਾ ਕੇ ਆਊਟ ਹੋ ਗਈ। ਇੰਗਲੈਂਡ ਵੱਲੋਂ Nat Sciver ਨੇ 148 ਦੌੜਾਂ ਬਣਾਈਆਂ ਜੋ ਕਿ ਅੰਤ ਤੱਕ ਆਊਟ ਨਹੀਂ ਹੋਈ। ਆਸਟਰੇਲੀਆ ਦੀ Alyssa Healy ਨੂੰ ਉਸ ਦੀ ਸ਼ਾਨਦਾਰ ਪਾਰੀ ਲਈ ਪਲੇਅਰ ਆਫ ਦ ਮੈਚ ਅਤੇ ਪੂਰੇ ਟੂਰਨਾਮੈਂਟ ਵਿਚ ਸ਼ਾਨਦਾਰ ਬੱਲੇਬਾਜ਼ੀ ਲਈ ਪਲੇਅਰ ਆਫ ਦ ਟੂਰਨਾਮੈਂਟ ਚੁਣਿਆ ਗਿਆ।