ਇਸਲਾਮਾਬਾਦ, 3 ਅਪ੍ਰੈਲ – ਪਾਕਿਸਤਾਨ ਦੇ ਰਾਸ਼ਟਰਪਤੀ ਡਾ. ਆਰਿਫ ਉਰ ਰਹਿਮਾਨ ਅਲਵੀ ਨੇ ਪਾਕਿਸਤਾਨ ਦੀ ਸੰਸਦ ਭੰਗ ਕਰ ਦਿੱਤੀ ਹੈ। ਸੰਸਦ ਭੰਗ ਹੋਣ ਤੋਂ ਬਾਅਦ 90 ਦਿਨਾਂ ‘ਚ ਚੋਣਾਂ ਹੋਣਗੀਆਂ ।ਦੱਸ ਦਈਏ ਕਿ ਬੇਭਰੋਸਗੀ ਪ੍ਰਸਤਾਵ ਖਾਰਿਜ ਹੋਣ ਤੋਂ ਬਾਅਦ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਰਾਸ਼ਟਰਪਤੀ ਨੂੰ ਸੰਸਦ ਭੰਗ ਕਰਨ ਦੀ ਸਿਫਾਰਿਸ਼ ਕੀਤੀ ਸੀ।