ਨਵੀਂ ਦਿੱਲੀ, 4 ਅਪ੍ਰੈਲ – ਮਹਿੰਗਾਈ ਨਾਲ ਜੂਝ ਰਹੇ ਆਮ ਲੋਕਾਂ ਨੂੰ ਕਿਸੇ ਵੀ ਪਾਸਿਓ ਰਾਹਤ ਮਿਲਦੀ ਦਿਖਾਈ ਨਹੀਂ ਦੇ ਰਹੀ। ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ ਵਾਧੇ ਤੋਂ ਬਾਅਦ ਦਿੱਲੀ ‘ਚ Indraprastha Gas Limited (IGL) ਨੇ ਇੱਕ ਮਹੀਨੇ ‘ਚ 7ਵੀਂ ਵਾਰ CNG ਦੀਆਂ ਕੀਮਤਾਂ ਵਧਾ ਦਿੱਤੀਆਂ ਹਨ। ਇਸ ਵਾਰ CNG ਦੀ ਕੀਮਤ 2.50 ਰੁਪਏ ਪ੍ਰਤੀ ਕਿੱਲੋ ਵਧਾਈ ਗਈ ਹੈ ਤੇ ਹੁਣ ਦਿੱਲੀ ‘ਚ CNG ਦੀ ਕੀਮਤ 64.11 ਰੁਪਏ ਪ੍ਰਤੀ ਕਿੱਲੋਗ੍ਰਾਮ ‘ਤੇ ਪਹੁੰਚ ਗਈ ਹੈ। ਵਧੀਆ ਕੀਮਤਾਂ ਅੱਜ ਤੋਂ ਹੀ ਲਾਗੂ ਹੋਣਗੀਆਂ। ਅਜੇ ਪਿਛਲੇ ਸ਼ੁੱਕਰਵਾਰ ਹੀ ਦਿੱਲੀ ਵਿਖੇ CNG ਦੀ ਕੀਮਤ ‘ਚ 80 ਪੈਸੇ ਪ੍ਰਤੀ ਕਿੱਲੋ ਵਾਧਾ ਹੋਇਆ ਸੀ।