ਸੁਨੀਲ ਜਾਖੜ ਨੇ ਚੰਡੀਗੜ੍ਹ ਨੂੰ ਦੱਸਿਆ ਮਰਿਆ ਹੋਇਆ ਮੁੱਦਾ

ਚੰਡੀਗੜ੍ਹ, 4 ਅਪ੍ਰੈਲ – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਚੰਡੀਗੜ੍ਹ ਦੇ ਮੁੱਦੇ ਉੱਪਰ ਵੱਡਾ ਤੰਜ ਕੱਸਿਆ ਹੈ ਤੇ ਉਨ੍ਹਾਂ ਚੰਡੀਗੜ੍ਹ ਨੂੰ ਮਰਿਆ ਹੋਇਆ ਮੁੱਦਾ ਦੱਸਿਆ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਨੂੰ ਲੈ ਕੇ ਬੁਲਾਏ ਗਏ ਵਿਸ਼ੇਸ਼ ਸੈਸ਼ਨ ਤੋਂ ਬਾਅਦ ਹੁਣ ਪੰਜਾਬ ਨੂੰ ਕਰਾਰ ਜਵਾਬ ਦੇਣ ਲਈ 5 ਅਪ੍ਰੈਲ ਨੂੰ ਹਰਿਆਣਾ ਸਰਕਾਰ ਨੇ ਵੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਹੈ।ਪੰਜਾਬ ਅਤੇ ਹਰਿਆਣਾ ਸਰਕਾਰ ਨੂੰ ਨਸੀਹਤ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਹਰਿਆਣਾ ਅਤੇ ਪੰਜਾਬ ਦੇ ਲੋਕਾਂ ਦਾ ਬਣਿਆ ਭਾਈਚਾਰਾ ਚੰਡੀਗੜ੍ਹ ਦੇ ਮਰੇ ਹੋਏ ਮੁੱਦੇ ਦੀ ਭੇਟ ਚੜ ਜਾਵੇਗਾ।ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਆਹਮੋ ਸਾਹਮਣੇ ਹਨ ਤੇ ਅਜਿਹੇ ਵਿਚ ਹਮੇਸ਼ਾ ਦੀ ਤਰਾਂ ਦੀ 2 ਬਿੱਲੀਆਂ ਦੀ ਲੜਾਈ ਦਾ ਫਾਇਦਾ ਚਲਾਕ ਬਾਂਦਰ ਉਠਾ ਲਵੇਗਾ।

Leave a Reply

Your email address will not be published. Required fields are marked *