ਫਗਵਾੜਾ, 4 ਅਪ੍ਰੈਲ (ਐਮ.ਐੱਸ.ਰਾਜਾ) – ਪੰਜਾਬ ਵਿੱਚ ਵੱਧ ਰਹੀ ਗੈਂਗਵਾਰ ਕਾਰਨ ਆਏ ਦਿਨ ਹੀ ਕਿਤੇ ਨਾ ਕਿਤੇ ਗੋਲੀਆ ਮਾਰ ਕੇ ਨੌਜ਼ਵਾਨਾਂ ਦੇ ਕਤਲ ਕਰਨ ਦੇ ਮਾਮਲੇ ਸਾਹਮਣੇ ਆ ਰਹੇ ਹਨ ਜਿਸ ਕਾਰਨ ਲੋਕਾਂ ਵਿੱਚ ਭਾਰੀ ਦਹਿਸ਼ਤ ਦਾ ਮਾਹੋਲ ਹੈ। ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਫਗਵਾੜਾ ਦੇ ਮੇਹਟਾ ਬਾਈਪਾਸ ਵਿਖੇ ਜਿੱਥੇ ਕਿ ਸਪਲੈਂਡ ਮੋਟਰਸਾਈਕਲ ‘ਤੇ ਸਵਾਰ 2 ਨੌਜ਼ਵਾਨਾਂ ਨੇ ਮੋਟਰਸਾਈਕਲ ‘ਤੇ ਜਾ ਰਹੇ ਆਮ ਆਦਮੀ ਪਾਰਟੀ ਦੇ ਨੌਜ਼ਵਾਨ ਆਗੂ ਨੂੰ ਗੋਲੀ ਮਾਰ ਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ। ਨੌਜ਼ਵਾਨ ਨੂੰ ਗੋਲੀ ਮਾਰਨ ਤੋਂ ਬਾਅਦ ਉਕਤ ਮੋਟਰਸਾਈਕਲ ਸਵਾਰ ਹਮਲਾਵਰ ਮੌਕੇ ਤੋ ਫਰਾਰ ਹੋ ਗਏ। ਜਖਮੀ ਨੌਜ਼ਵਾਨ ਦੀ ਪਹਿਚਾਣ ਵਿਪਨ ਕੁਮਾਰ ਉਰਫ ਗੋਰਾ ਪੁੱਤਰ ਬਿੱਲੂ ਰਾਮ ਵਾਸੀ ਹਰਦਾਸਪੁਰ ਵੱਜੋਂ ਹੋਈ ਹੈ। ਗੋਲੀ ਲੱਗਣ ਤੋਂ ਬਾਅਦ ਵਿਪਨ ਕੁਮਾਰ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਫਗਵਾੜਾ ਵਿਖੇ ਲਿਆਂਦਾ ਗਿਆ। ਇਸ ਮੋਕੇ ਵਿਪਨ ਕੁਮਾਰ ਨੇ ਦੱਸਿਆ ਕਿ ਉਹ ਆਪਣੇ ਮੋਟਰਸਾਈਕਲ ਕਿਸੇ ਕੰਮ ਲਈ ਜਾ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ 2 ਨੌਜ਼ਵਾਨਾ ਨੇ ਦੇਸੀ ਕੱਟੇ ਨਾਲ ਉਸ ‘ਤੇ ਗੋਲੀ ਚਲਾਈ ਤੇ ਫਰਾਰ ਹੋ ਗਏ।ਉਧਰ ਸਿਵਲ ਹਸਪਤਾਲ ਦੇ ਡਾਕਟਰ ਨੇ ਦੱਸਿਆ ਕਿ ਹਸਪਤਾਲ ਵਿਖੇ ਗੋਲੀ ਲੱਗਣ ਨਾਲ ਜਖਮੀ ਹਾਲਤ ਵਿੱਚ ਇੱਕ ਨੋਜ਼ਵਾਨ ਆਇਆ ਸੀ ਜਿਸ ਦੀ ਨਾਜੁਕ ਹਾਲਤ ਨੂੰ ਦੇਖਦੇ ਹੋਏ ਜਲੰਧਰ ਵਿਖੇ ਰੈਫਰ ਕਰ ਦਿੱਤਾ ਗਿਆ ਹੈ। ਉਨਾਂ ਕਿਹਾ ਇਸ ਬਾਬਤ ਉਨਾਂ ਫਗਵਾੜਾ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਉਧਰ ਪੁਲਿਸ ਅਧਿਕਾਰੀਆਂ ਨੇ ਮੌਕੇ ਤੇ ਪਹੁੰਚ ਸਥਿਤੀ ਦਾ ਜਾਇਜਾ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।