ਨਵੀਂ ਦਿੱਲੀ, 5 ਅਪ੍ਰੈਲ – ਭਾਰਤ ‘ਚ ਅੱਜ ਫਿਰ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਵਧੀਆਂ ਹਨ। ਤੇਲ ਕੰਪਨੀਆਂ ਨੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ‘ਚ 80-80 ਪੈਸੇ ਪ੍ਰਤੀ ਲੀਟਰ ਵਾਧਾ ਕੀਤਾ ਹੈ।ਇਸ ਦੇ ਨਾਲ ਹੀ ਦਿੱਲੀ ‘ਚ ਪੈਟਰੋਲ 104.61 ਰੁਪਏ ਅਤੇ ਡੀਜ਼ਲ 95.87 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ ਜਦਕਿ ਮੁੰਬਈ ‘ਚ ਪੈਟਰੋਲ 119.67 ਰੁਪਏ ਅਤੇ ਡੀਜ਼ਲ 103.92 ਰੁਪਏ, ਕੋਲਕਾਤਾ ‘ਚ ਪੈਟਰੋਲ 114.28 ਰੁਪਏ, ਡੀਜ਼ਲ 99.02 ਰੁਪਏ ਅਤੇ ਚੇਨਈ ‘ਚ ਪੈਟਰੋਲ 110.09 ਅਤੇ ਡੀਜ਼ਲ 100.18 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ।ਪਿਛਲੇ 15 ਦਿਨਾਂ ‘ਚ ਇਹ 13ਵਾਂ ਵਾਧਾ ਹੈ ਤੇ 15 ਦਿਨਾਂ ‘ਚ ਪੈਟਰੋਲ-ਡੀਜ਼ਲ 9.20 ਰੁਪਏ ਮਹਿੰਗੇ ਹੋ ਚੁੱਕੇ ਹਨ।