ਚੰਡੀਗੜ੍ਹ, 5 ਅਪ੍ਰੈਲ – ਚੰਡੀਗੜ੍ਹ ਦੇ ਲੋਕਾਂ ਨੂੰ 2 ਸਾਲ ਬਾਅਦ ਮਾਸਕ ਪਾਉਣ ਤੋਂ ਆਜ਼ਾਦੀ ਮਿਲ ਗਈ ਹੈ ਤੇ ਹੁਣ ਚੰਡੀਗੜ੍ਹ ‘ਚ ਮਾਸਕ ਨਾ ਪਾਉਣ ‘ਤੇ ਚਲਾਨ ਨਹੀਂ ਹੋਵੇਗਾ। ਯੂ.ਟੀ ਪ੍ਰਸ਼ਾਸਨ ਦੇ ਸਲਾਹਕਾਰ ਧਰਮਪਾਲ ਨੇ ਹੁਕਮ ਜਾਰੀ ਕਰਦੇ ਹੋਏ ਕਿਹਾ ਕਿ ਹੁਣ ਸ਼ਹਿਰ ਵਿਚ ਕੋਰੋਨਾ ਸੰਕਰਮਣ ਨਾ ਦੇ ਬਰਾਬਰ ਹੈ, ਇਸ ਲਈ ਮਾਸਕ ਪਾਉਣ ‘ਤੇ ਹੁਣ ਕੋਈ ਚਲਾਨ ਜਾਂ ਪੇਨਾਲਟੀ ਨਹੀਂ ਹੋਵੇਗੀ।ਪਰ ਇਸ ਦੇ ਨਾਲ ਹੀ ਲੋਕਾਂ ਨੂੰ ਜਨਤਕ ਥਾਵਾਂ ‘ਤੇ ਸਮਾਜਿਕ ਦੂਰੀ ਦਾ ਧਿਆਨ ਰੱਖਣ ਦੀ ਸਲਾਹ ਦਿੱਤੀ ਗਈ ਹੈ।