ਨਵੀਂ ਦਿੱਲੀ, 5 ਅਪ੍ਰੈਲ – ਚੰਡੀਗੜ੍ਹ ਨੂੰ ਲੈ ਕੇ MHA ਦਾ ਵੱਡਾ ਬਿਆਨ ਸਾਹਮਣੇ ਆਇਆ ਹੈ।ਆਪਣੇ ਬਿਆਨ ਵਿਚ MHA ਨੇ ਕਿਹਾ ਹੈ ਕਿ ਚੰਡੀਗੜ੍ਹ ‘ਚ ਡੈਪੂਟੇਸ਼ਨ ਦਾ ਕੋਈ ਆਧਾਰ ਤੈਅ ਨਹੀਂ ਹੈ। ਪੰਜਾਬ ਅਤੇ ਹਰਿਆਣਾ ਵੱਲੋਂ ਚੰਡੀਗੜ੍ਹ ‘ਚ 60:40 ਦੇ ਅਨੁਪਾਤ ਦਾ ਦਾਅਵਾ ਕੀਤਾ ਜਾ ਰਿਹਾ ਹੈ।MHA ਅਨੁਸਾਰ ਚੰਡੀਗੜ੍ਹ ‘ਚ 971 ਕਰਮਚਾਰੀ ਡੈਪੂਟੇਸ਼ਨ ‘ਤੇ ਹਨ।ਇਨ੍ਹਾਂ ‘ਚੋਂ ਪੰਜਾਬ ਦੇ 602, ਹਰਿਆਣਾ ਦੇ 323 ਅਤੇ 46 ਕਰਮਚਾਰੀ ਬਾਹਰਲੇ ਰਾਜਾਂ ਤੋਂ ਹਨ।