ਸ੍ਰੀਨਗਰ, 8 ਅਪ੍ਰੈਲ – ਬਾਬਾ ਬਰਫਾਨੀ ਦੇ ਦਰਸ਼ਨਾਂ ਦਾ ਲੰਬੇ ਸਮੇਂ ਤੋਂ ਇੰਤਜ਼ਾਰ ਕਰ ਰਹੇ ਸ਼ਿਵ ਭਗਤਾਂ ਦਾ ਇੰਤਜ਼ਾਰ ਜਲਦ ਖਤਮ ਹੋਣ ਵਾਲਾ ਹੈ। ਪਿਛਲੇ 2 ਸਾਲਾਂ ਤੋਂ ਕੋਰੋਨਾ ਮਹਾਂਮਾਰੀ ਕਾਰਨ ਬੰਦ ਪਈ ਅਮਰਨਾਥ ਯਾਤਰਾ 30 ਜੂਨ ਤੋਂ ਸ਼ੁਰੂ ਹੋਣ ਜਾ ਰਹੀ ਹੈ, ਜਿਸ ਲਈ ਸ਼ਰਧਾਲੂ 11 ਅਪ੍ਰੈਲ ਤੋਂ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ। 43 ਦਿਨ ਤੱਕ ਚੱਲਣ ਵਾਲੀ ਅਮਰਨਾਥ ਯਾਤਰਾ ਨੂੰ ਦੇਖਦੇ ਹੋਏ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਤੇ ਇਸ ਵਾਰ ਸੁਰੱਖਿਆ ਬਲਾਂ ਦੀਆਂ 50 ਹੋਰ ਕੰਪਨੀਆਂ ਤਾਇਨਾਤ ਹੋਣਗੀਆਂ। ਜੰਮੂ ਕਸ਼ਮੀਰ ਦੇ ਡੀ.ਜੀ.ਪੀ ਦਿਲਬਾਗ ਸਿੰਘ ਅਨੁਸਾਰ ਅਮਰਨਾਥ ਯਾਤਰਾ ਦੇ ਸਫਲ ਆਯੋਜਨ ਲਈ ਸਾਰੇ ਜ਼ਰੂਰੀ ਸੁਰੱਖਿਆ ਇੰਤਜ਼ਾਮ ਕੀਤੇ ਜਾਣਗੇ ਤੇ ਯਾਤਰਾ ਮਾਰਗ ਦੇ ਚੱਪੇ ਚੱਪੇ ‘ਤੇ ਸੁਰੱਖਿਆ ਕਰਮੀਆਂ ਦਾ ਸਖਤ ਪਹਿਰਾ ਹੋਵੇਗਾ।