ਨਵੀਂ ਦਿੱਲੀ, 8 ਅਪ੍ਰੈਲ – ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ।ਮੁਲਾਕਾਤ ਤੋਂ ਬਾਅਦ ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਨਿੱਜੀ ਚੈਨਲ ਉੱਪਰ ਦਲਿਤ ਸਮਾਜ ਪ੍ਰਤੀ ਕੀਤੀ ਗਈ ਅਪਮਾਨਜਨਕ ਟਿੱਪਣੀ ਨੂੰ ਲੈ ਕੇ ਸੁਨੀਲ ਜਾਖੜ ਨੂੰ ਲੰਮੇ ਹੱਥੀ ਲਿਆ। ਚਰਨਜੀਤ ਚੰਨੀ ਨੇ ਕਿਹਾ ਕਿ ਸੁਨੀਲ ਜਾਖੜ ਦਾ ਬਿਆਨ ਨਿੰਦਣਯੋਗ ਹੈ ਤੇ ਜਾਖੜ ਨੇ ਆਪਣੀ ਮਾਨਸਿਕਤਾ ਦਿਖਾਈ ਹੈ।ਜਾਖੜ ਦੀ ਮਾਨਸਿਕਤਾ ਗਰੀਬਾਂ ਦੇ ਖਿਲਾਫ ਹੈ।