ਚੰਡੀਗੜ੍ਹ, 8 ਅਪ੍ਰੈਲ – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਮਾਈਨਿੰਗ ਨੀਤੀ ਨੂੰ ਲੈ ਕੇ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਉੱਪਰ ਨਿਸ਼ਾਨਾ ਸਾਧਿਆ ਹੈ। ਟਵੀਟ ਕਰ ਨਵਜੋਤ ਸਿੱਧੂ ਨੇ ਕਿਹਾ ਕਿ ਮਹੀਨਾ ਪਹਿਲਾਂ ਰੇਤ ਦੀ ਟਰਾਲੀ ਜੋ 4000 ਰੁਪਏ ਦੀ ਵਿਕ ਰਹੀ ਸੀ, ਹੁਣ 9000 ਰੁਪਏ ਵਿਕ ਰਹੀ ਹੈ। ਇਸ ਲਈ ਨਿਰਮਾਣ ਕਾਰਜ ਠੱਪ ਹੋ ਗਏ ਹਨ। ਗੈਰ ਕਾਨੂੰਨੀ ਮਾਈਨਿੰਗ ਦੀ ਵੀਡੀਓ ਸਾਂਝੀ ਕਰ ਨਵਜੋਤ ਸਿੱਧੂ ਨੇ ਕਿਹਾ ਕਿ ਗੈਰ ਕਾਨੂੰਨੀ ਮਾਈਨਿੰਗ ਬੇਰੋਕਟੋਕ ਜਾਰੀ ਹੈ। ਕੇਜਰੀਵਾਲ ਜੀ! ਰੇਤ ਦੇ 20 ਹਜ਼ਾਰ ਕਰੋੜ ਰੁਪਏ ਕਿੱਥੇ ਹਨ?