ਅਨੂਪ ਕੇਸਰੀ ਦੇ ਭਾਜਪਾ ‘ਚ ਸ਼ਾਮਿਲ ਹੋਣ ‘ਤੇ ਕੇਜਰੀਵਾਲ ਨੇ ਭਾਜਪਾ ਉੱਪਰ ਸਾਧਿਆ ਨਿਸ਼ਾਨਾ

ਨਵੀਂ ਦਿੱਲੀ, 9 ਅਪ੍ਰੈਲ – ਆਮ ਆਦਮੀ ਪਾਰਟੀ ਦੇ ਭਾਜਪਾ ‘ਚ ਸ਼ਾਮਿਲ ਹੋਣ ਤੋਂ ਬਾਅਦ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰ ਭਾਜਪਾ ਉੱਪਰ ਨਿਸ਼ਾਨਾ ਸਾਧਿਆ ਹੈ। ਆਪਣੇ ਟਵੀਟ ਵਿਚ ਕੇਜਰੀਵਾਲ ਨੇ ਕਿਹਾ ਕਿ ਇਹ ਲੋਕ ਮੇਰੇ ਤੋਂ ਨਹੀਂ, ਲੋਕਾਂ ਤੋਂ ਡਰਦੇ ਹਨ। ਭਾਜਪਾ ਵਾਲਿਓ! ਇਮਨਾਦਾਰੀ ਨਾਲ ਜਨਤਾ ਲਈ ਕੰਮ ਕੀਤਾ ਹੁੰਦਾ ਤਾਂ ਇੰਨਾ ਖੌਫ ਨਾ ਹੁੰਦਾ, ਮੁੱਖ ਮੰਤਰੀ ਬਦਲਣ ਦੀ ਨੌਬਤ ਨਾ ਆਉਂਦੀ, ਦੂਸਰੀਆਂ ਪਾਰਟੀਆਂ ਦੇ ਦਾਗੀਆਂ ਦੇ ਪੈਰ ਪੈਣ ਦੀ ਜ਼ਰੂਰਤ ਨਾ ਪੈਂਦੀ। ‘ਆਪ’ ਉੱਪਰ ਲੋਕਾਂ ਨੂੰ ਭਰੋਸਾ ਹੈ। ‘ਆਪ’ ਹਿਮਾਚਲ ਪ੍ਰਦੇਸ਼ ਨੂੰ ਕੱਟੜ ਇਮਾਨਦਾਰ ਅਤੇ ਦੇਸ਼ ਭਗਤ ਸਰਕਾਰ ਦੇਵੇਗੀ।

Leave a Reply

Your email address will not be published. Required fields are marked *