ਅੰਮ੍ਰਿਤਸਰ, 9 ਅਪ੍ਰੈਲ – ਐੱਸ.ਜੀ.ਪੀ.ਸੀ ਨੇ ਮਾਤਾ ਸਾਹਿਬ ਕੌਰ ਫਿਲਮ ‘ਤੇ ਸਖਤ ਇਤਰਾਜ਼ ਜਤਾਇਆ ਹੈ। ਐੱਸ.ਜੀ.ਪੀ.ਸੀ ਮੁਤਾਬਿਕ ਫਿਲਮ ਵਿਚ ਇਤਿਹਾਸ ਨੂੰ ਗਲਤ ਢੰਗ ਨਾਲ ਪੇਸ਼ ਕੀਤਾ ਗਿਆ ਹੈ। ਫਿਲਮ ਰਿਲੀਜ਼ ਕਰਨ ਲਈ ਐੱਸ.ਜੀ.ਪੀ.ਸੀ ਤੋਂ ਮਨਜ਼ੂਰੀ ਨਹੀਂ ਲਈ ਗਈ। ਇਸ ਦੇ ਬਾਵਜੂਦ ਫਿਲਮ ਨਿਰਮਾਤਾਵਾਂ ਨੇ 14 ਅਪ੍ਰੈਲ ਨੂੰ ਫਿਲਮ ਰਿਲੀਜ਼ ਕਰਨ ਦਾ ਐਲਾਨ ਕਰ ਦਿੱਤਾ ਹੈ। ਐੱਸ.ਜੀ.ਪੀ.ਸੀ ਨੇ ਫਿਲਮ ਰਿਲੀਜ਼ ਹੋਣ ਉੱਪਰ ਰੋਕ ਲਗਾਉਣ ਦੀ ਮੰਗ ਕਰਦਿਆ ਚੇਤਾਵਨੀ ਦਿੱਤੀ ਕਿ ਜੇਕਰ ਫਿਲਮ ਨੂੰ ਰਿਲੀਜ਼ ਕੀਤਾ ਗਿਆ ਤਾਂ ਸਖਤ ਕਾਰਵਾਈ ਹੋਵੇਗੀ।