ਰਿਆਦ, 10 ਅਪ੍ਰੈਲ – ਕੋਰੋਨਾ ਵਾਇਰਸ ਕਾਰਨ ਸਖਤ ਪਾਬੰਦੀਆਂ ਤੋਂ ਬਾਅਦ ਸਾਉਦੀ ਅਰਬ ਨੇ ਇਸ ਸਾਲ ਹਜ ਵਿਚ ਸ਼ਾਮਿਲ ਹੋਣ ਲਈ ਦੇਸ਼ ਤੋਂ ਬਾਹਰੋ ਆਉਣ ਵਾਲੇ ਲੋਕਾਂ ਦੀ ਸੰਖਿਆ ਵਧਾਉਣ ਦਾ ਫੈਸਲਾ ਕੀਤਾ ਹੈ। ਇਸ ਸਾਲ ਹਜ ਯਾਤਰੀਆ ਦੀ ਸੰਖਿਆ 10 ਲੱਖ ਤੈਅ ਕੀਤੀ ਗਈ ਹੈ। ਸਾਉਦੀ ਅਰਬ ਦੇ ਅੰਦਰੋ ਅਤੇ ਬਾਹਰੋ 10 ਲੱਖ ਮੁਸਲਮਾਨ ਇਸ ਸਾਲ ਹਜ ਯਾਤਰਾ ਵਿਚ ਸ਼ਾਮਿਲ ਹੋ ਸਕਣਗੇ। ਕੋਰੋਨਾ ਮਹਾਂਮਾਰੀ ਦੇ ਪ੍ਰਤੀਬੰਧਾਂ ਦੇ 2 ਸਾਲ ਬਾਅਦ ਹਜ ਯਾਤਰਾ ‘ਤੇ ਜਾਣ ਵਾਲੇ ਲੋਕਾਂ ਦੀ ਸੰਖਿਆ ‘ਚ ਭਾਰੀ ਵਾਧਾ ਕੀਤਾ ਗਿਆ ਹੈ।ਪਿਛਲੇ ਸਾਲ ਮਹਿਜ 60 ਹਜ਼ਾਰ ਸਾਉਦੀ ਨਾਗਰਿਕਾਂ ਨੂੰ ਹਜ ਦੀ ਆਗਿਆ ਦਿੱਤੀ ਗਈ ਸੀ। ਦੱਸ ਦਈਏ ਕਿ ਕੋਰੋਨਾ ਮਹਾਂਮਾਰੀ ਤੋਂ ਪਹਿਲਾ ਹਰ ਸਾਲ 25 ਲੱਖ ਲੋਕਾਂ ਨੂੰ ਹਜ ਯਾਤਰਾ ਦੀ ਆਗਿਆ ਦਿੱਤੀ ਜਾਂਦੀ ਸੀ। ਇੱਕ ਹਫਤੇ ਦੀ ਇਸ ਯਾਤਰਾ ਦੌਰਾਨ ਮੱਕਾ ਅਤੇ ਮਦੀਨਾ ਤੋਂ ਇਲਾਵਾ ਇਸਲਾਮ ਦੇ ਪਵਿੱਤਰ ਅਸਥਾਨਾਂ ਦੀ ਯਾਤਰਾ ਕਰਵਾਈ ਜਾਂਦੀ ਹੈ। ਕੋਰੋਨਾ ਮਹਾਂਮਾਰੀ ਤੋਂ ਪਹਿਲਾਂ ਸਾਉਦੀ ਅਰਬ ਹਰ ਸਾਲ ਹਜ ਯਾਤਰਾ ਤੋਂ 12 ਅਰਬ ਡਾਲਰ ਦੀ ਕਮਾਈ ਕਰਦਾ ਸੀ।