18+ ਵਾਲਿਆ ਲਈ ਵੀ ਕੋਰੋਨਾ ਦੀ ਬੂਸਟਰ ਡੋਜ਼ ਸ਼ੁਰੂ

ਨਵੀਂ ਦਿੱਲੀ, 10 ਅਪ੍ਰੈਲ – ਭਾਰਤ ‘ਚ ਅੱਜ ਤੋਂ 18+ ਵਾਲਿਆ ਨੂੰ ਕੋਰੋਨਾ ਦੀ ਬੂਸਟਰ ਡੋਜ਼ ਦੇਣ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਤੋਂ ਪਹਿਲਾਂ ਸਿਰਫ ਸਿਰਫ ਸਿਹਤ ਕਰਮਚਾਰੀ, ਫਰੰਟਲਾਈਨ ਵਰਕਰ ਅਤੇ 60+ ਵਾਲੇ ਹੀ ਕੋਰੋਨਾ ਦੀ ਬੂਸਟਰ ਡੋਜ਼ ਲੈ ਸਕਦੇ ਸਨ। ਭਾਰਤ ‘ਚ ਕੋਰੋਨਾ ਦਾ ਸਬ ਵੈਰੀਐਂਟ ਪਾਏ ਜਾਣ ਤੋਂ ਬਾਅਦ ਕੇਂਦਰ ਸਰਕਾਰ ਨੇ 18+ ਵਾਲਿਆ ਨੂੰ ਕੋਰੋਨਾ ਦੀ ਬੂਸਟਰ ਡੋਜ਼ ਦੇਣ ਦੀ ਘੋਸ਼ਣਾ ਕੀਤੀ ਸੀ। ਸਿਹਤ ਮੰਤਰਾਲੇ ਦੇ ਮੁਤਾਬਕ ਇਸ ਉਮਰ ਵਰਗ ਦੇ ਲੋਕ ਕਿਸੇ ਵੀ ਨਿੱਜੀ ਟੀਕਾਕਰਨ ਕੇਂਦਰ ਤੋਂ ਬੂਸਟਰ ਡੋਜ਼ ਲਗਵਾ ਸਕਦੇ ਹਨ।

Leave a Reply

Your email address will not be published. Required fields are marked *