ਦਫਤਰ ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਮੈਜਿਸਟਰੇਟ ਕਪੂਰਥਲਾ ਵੱਲੋਂ ਕੋਵਿਡ-19 ਨੂੰ ਲੈ ਕੇ ਨਵੇਂ ਨਿਰਦੇਸ਼ ਜਾਰੀ ਕੀਤੇ ਗਏ ਹਨ ਹਨ ਜੋ ਕਿ 18 ਮਈ ਤੋਂ 31 ਮਈ ਤੱਕ ਜਾਰੀ ਰਹਿਣਗੀਆਂ। ਇਨ੍ਹਾਂ ਹਿਦਾਇਤਾਂ ਵਿਚ ਰੋਜ਼ਾਨਾ ਕਰਫਿਊ ਸ਼ਾਮ 5 ਵਜੇ ਤੋਂ ਲੈ ਕੇ ਸਵੇਰੇ 5 ਵਜੇ ਤੱਕ ਲੱਗੇਗਾ ਜਦਕਿ ਵੀਕੈਂਡ ਕਰਫਿਊ ਸ਼ੁੱਕਰਵਾਰ ਸ਼ਾਮ 5 ਵਜੇ ਤੋਂ ਸੋਮਵਾਰ ਸਵੇਰੇ 5 ਵਜੇ ਤੱਕ ਲੱਗੇਗਾ।ਬਾਹਰੀ ਸੂਬਿਆਂ ਤੋਂ ਕੋਈ ਵੀ ਵਿਅਕਤੀ ਜ਼ਿਲ੍ਹਾ ਕਪੂਰਥਲਾ ਵਿਚ ਕੋਵਿਡ-19 ਨੈਗੇਟਿਵ ਰਿਪੋਰਟ (72 ਘੰਟੇ ਤੋਂ ਪੁਰਾਣੀ ਨਾ ਹੋਵੇ) ਤੋਂ ਬਿਨ੍ਹਾਂ ਜਾਂ ਘੱਟੋ ਘੱਟ ਕੋਵਿਡ ਵੈਕਸੀਨ ਦੀ ਇੱਕ ਡੋਜ਼ ਦੇ ਸਰਟੀਫਿਕੇਟ ਤੋਂ ਬਿਨ੍ਹਾਂ ਨਹੀਂ ਵੜ ਸਕਦਾ।ਸਬਜ਼ੀ ਅਤੇ ਫਰੂਟ ਮੰਡੀ ਫਗਵਾੜਾ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 12 ਵਜੇ ਤੱਕ, ਜ਼ਿਲ੍ਹੇ ਵਿਚ ਸਬਜ਼ੀ ਅਤੇ ਫਲਾਂ ਦੀਆਂ ਦੁਕਾਨਾਂ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ, ਡੇਅਰੀਆ ਸੋਮਵਾਰ ਤੋਂ ਸ਼ੁੱਕਰਵਾਰ ਸਵੇਰੇ 8 ਵਜੇ ਤੋਂ ਦੁਪਹਿਰ 1 ਵਜੇ ਤੱਕ ਅਤੇ ਦੁਪਹਿਰ 3 ਵਜੇ ਤੋਂ ਸ਼ਾਮ 5 ਵਜੇ ਤੱਕ, ਦਵਾਈਆਂ ਦੀਆਂ ਦੁਕਾਨਾਂ ਪੂਰਾ ਹਫਤਾ 24 ਘੰਟੇ ਖੁੱਲ੍ਹਣਗੀਆਂ।ਪਿੰਡਾਂ ਤੇ ਸ਼ਹਿਰਾਂ ਵਿਚ ਨਿਰਮਾਣ ਕਾਰਜ ਅਤੇ ਨਿਰਮਾਣ ਉਦਯੋਗਿਕ ਇਕਾਈਆ ਜਾਰੀ ਰਹਿਣਗੀਆਂ। ਸਾਰੇ ਰੈਸਟੋਰੈਂਟ, ਹੋਟਲ, ਕੈਫੇ, ਕੌਫੀ ਸ਼ਾਪਸ, ਫਾਸਟ ਫੂਡ ਦੀਆ ਦੁਕਾਨਾਂ, ਢਾਬੇ, ਹਲਵਾਈ ਦੀਆਂ ਦੁਕਾਨਾਂ, ਬੇਕਰੀਆ ਆਦਿ ਦੇ ਅੰਦਰ ਬੈਠ ਕੇ ਖਿਲਾਉਣ ‘ਤੇ ਪਾਬੰਦੀ- ਸਿਰਫ ਹੋਮ ਡਿਲੀਵਰੀ ਰਾਤ 9 ਵਜੇ ਤੱਕ।ਈ-ਕਾਮਰਸ ਹੋਮ ਡਿਲੀਵਰੀ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ।ਬਾਰ, ਸਿਨੇਮਾ ਹਾਲ, ਜਿੰਮ, ਸਪਾ, ਸਵੀਮਿੰਗ ਪੂਲ, ਕੋਚਿੰਗ ਸੈਂਟਰਸ, ਸਪੋਰਟਸ ਕੰਪਲੈਕਸ, ਪਾਰਕ ਬੰਦ ਰਹਿਣਗੇ।ਸਮਾਜਿਕ, ਸੱਭਿਆਚਾਰਕ ਅਤੇ ਸਪੋਰਟਸ ਇਕੱਠਾਂ, ਸਰਕਾਰੀ ਉਦਘਾਟਨਾਂ ਅਤੇ ਨੀਂਹ ਪੱਥਰ ਸਬੰਧੀ ਸਮਾਗਮਾ ਉੱਪਰ ਪੂਰਨ ਪਾਬੰਦੀ। ਪੂਰੇ ਜ਼ਿਲ੍ਹੇ ਵਿਚ ਸਿਆਸੀ ਇਕੱਠਾਂ ਉੱਪਰ ਪਾਬੰਦੀ ਅਤੇ ਉਲੰਘਣਾ ਕਰਨ ‘ਤੇ ਪ੍ਰਬੰਧਕਾਂ, ਸ਼ਾਮਿਲ ਹੋਣ ਵਾਲਿਆਂ, ਜਗ੍ਹਾ ਦੇ ਮਾਲਿਕ ਅਤੇ ਟੈਂਟ ਵਾਲਿਆਂ ਉੱਪਰ ਦਰਜ ਹੋਵੇਗਾ ਮਾਮਲਾ।ਵਿਆਹ, ਮਰਗ ਜਾਂ ਸ਼ਰਧਾਂਜਲੀ ਸਮਾਗਮ ‘ਚ 10 ਤੋਂ ਜ਼ਿਆਦਾ ਇਕੱਠ ‘ਤੇ ਮਨਾਹੀ ਹੋਵੇਗੀ। ਜੇਕਰ ਕੋਈ ਵੀ ਵਿਅਕਤੀ ਧਾਰਮਿਕ, ਸਿਆਸੀ ਤੇ ਸਮਾਜਿਕ ਇਕੱਠ ਵਿਚ ਸ਼ਾਮਿਲ ਹੋਵੇਗਾ ਤਾਂ ਉਸ ਨੂੰ 5 ਦਿਨਾਂ ਲਈ ਹੋਮ ਕੁਆਰਨਟਾਈਨ ਕੀਤਾ ਜਾਵੇਗਾ। ਇਸ ਤੋਂ ਇਲਾਵਾ ਕੋਵਿਡ-19 ਨੂੰ ਲੈ ਕੇ ਹੋਰ ਵੀ ਕਈ ਨਿਰਦੇਸ਼ ਜਾਰੀ ਕੀਤੇ ਗਏ ਹਨ