ਫ਼ਰੀਦਕੋਟ, 17 ਮਈ – ਬਰਗਾੜੀ ਬੇਅਦਬੀ ਮਾਮਲੇ ‘ਚ ਪੰਜਾਬ ਸਰਕਾਰ ਵੱਲੋਂ ਗਠਿਤ ਨਵੀਂ ਐੱਸ.ਆਈ.ਟੀ ਨੇ 6 ਡੇਰਾ ਪ੍ਰੇਮੀਆ ਨੂੰ ਗ੍ਰਿਫ਼ਤਾਰ ਕੀਤਾ ਹੈ। ਇੱਥੇ ਦੱਸ ਦਈਏ ਕਿ ਇਹ ਡੇਰਾ ਪ੍ਰਮੀ ਓਹੀ ਹਨ ਜਿਨ੍ਹਾਂ ਨੂੰ ਸੀ.ਬੀ.ਆਈ ਨੇ ਕਲੀਨ ਚਿੱਟ ਦਿੱਤੀ ਸੀ।ਐੱਸ.ਆਈ.ਟੀ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਡੇਰਾ ਪ੍ਰੇਮੀਆ ਤੋਂ ਹੋਰ ਪੁਛਗਿੱਛ ਕੀਤੀ ਜਾ ਰਹੀ ਹੈ।