ਸ੍ਰੀਨਗਰ, 15 ਅਪ੍ਰੈਲ – ਸ੍ਰੀ ਅਮਰਨਾਥ ਸ਼੍ਰਾਇਨ ਬੋਰਡ ਦੇ ਸੀ.ਈ.ਓ ਨਿਤਿਸ਼ਵਰ ਕੁਮਾਰ ਦਾ ਕਹਿਣਾ ਹੈ ਕਿ ਤੀਰਥ ਯਾਤਰੀਆਂ ਲਈ ਅਮਰਨਾਥ ਯਾਤਰਾ 43 ਦਿਨਾਂ (30 ਜੂਨ ਤੋਂ 11 ਅਗਸਤ ਤੱਕ) ਲਈ ਆਯੋਜਿਤ ਕੀਤੀ ਜਾਵੇਗੀ। ਤੀਰਥ ਯਾਤਰੀਆਂ ਦੀ ਸੁਰੱਖਿਆ ਨੂੰ ਸੁਨਿਸ਼ਚਿਤ ਕਰਨ ਲਈ ਆਵਾਗਮਨ ਕਰ ਰਹੇ ਤੀਰਥ ਯਾਤਰੀਆਂ ਨੂੰ ਟਰੈਕ ਕਰਨ ਵਾਸਤੇ Radio Frequency Identification ਦਾ ਉਪਯੋਗ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ pony handlers ਲਈ ਬੀਮਾ ਕਵਰੇਜ ਮਿਆਦ ਵਧਾ ਕੇ ਇੱਕ ਸਾਲ ਕੀਤੀ ਗਈ ਹੈ।