ਚੰਬਾ, 15 ਅਪ੍ਰੈਲ – ਹਿਮਾਚਲ ਦਿਵਸ ‘ਤੇ ਮੁੱਖ ਮੰਤਰੀ ਜੈਰਾਮ ਠਾਕੁਰ ਨੇ ਵੱਡਾ ਐਲਾਨ ਕੀਤਾ ਹੈ। ਚੰਬਾ ਵਿਖੇ ਆਯੋਜਿਤ ਸੂਬਾ ਪੱਧਰੀ ਸਮਾਰੋਹ ਦੌਰਾਨ ਜੈਰਾਮ ਠਾਕੁਰ ਨੇ ਐਲਾਨ ਕੀਤਾ ਕਿ ਸਰਕਾਰੀ ਬੱਸਾਂ ‘ਚ ਔਰਤਾਂ ਤੋਂ ਤੈਅ ਦਰਾਂ ਦੇ ਮੁਕਾਬਲੇ ਅੱਧਾ ਕਿਰਾਇਆ ਵਸੂਲਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਿਮਾਚਲ ਪ੍ਰਦੇਸ਼ ਦੀ ਤਰੱਕੀ ਵਿਚ ਔਰਤਾਂ ਦਾ ਵੀ ਵੱਡਾ ਯੋਗਦਾਨ ਹੈ ਤੇ ਹੁਣ ਸਰਕਾਰੀ ਬੱਸਾਂ ‘ਚ ਉਹ ਅੱਧੇ ਕਿਰਾਏ ‘ਤੇ ਸਫਰ ਕਰ ਸਕਣਗੀਆਂ।ਇਸ ਦੇ ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ 125 ਯੂਨਿਟ ਤੱਕ ਬਿਜਲੀ ਦੀ ਸਪਲਾਈ ਮੁਫਤ ਦਿੱਤੀ ਜਾਵੇਗੀ ਤੇ ਪੇਂਡੂ ਖੇਤਰਾਂ ਵਿਚ ਪਾਣੀ ਦਾ ਬਿੱਲ ਮਾਫ ਹੋਵੇਗਾ।