ਨਵੀਂ ਦਿੱਲੀ, 16 ਅਪ੍ਰੈਲ – ਹਨੂੰਮਾਨ ਜਯੰਤੀ ਮੌਕੇ ਅੱਜ ਗੁਜਰਾਤ ਦੇ ਮੋਰਬੀ ‘ਚ ਹਨੂੰਮਾਨ ਜੀ ਦੀ 108 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਹੋਇਆ। ਇਸ ਮੂਰਤੀ ਦਾ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਡੀਓ ਕਾਨਫਰੰਸਿੰਗ ਰਾਹੀ ਕੀਤਾ। ਹਨੂੰਮਾਨ ਜੀ ਨਾਲ ਸਬੰਧਿਤ ਚਾਰ ਧਾਮ ਪ੍ਰੋਜੈਕਟਾਂ ਤਹਿਤ ਹਨੂੰਮਾਨ ਜੀ ਦੀ ਇਹ ਮੂਰਤੀ ਚਾਰੇ ਦਿਸ਼ਾਵਾਂ ‘ਚ ਸਥਾਪਿਤ ਕੀਤੀ ਜਾਣੀ ਹੈ। ਇਸ ਲੜੀ ਦੀ ਪਹਿਲੀ ਮੂਰਤੀ 2010 ਵਿਚ ਸ਼ਿਮਲਾ ਦੀ ਉੱਤਰੀ ਦਿਸ਼ਾ ਵਿਚ ਸਥਾਪਿਤ ਕੀਤੀ ਗਈ ਹੈ। ਦੱਸ ਦਈਏ ਕਿ ਮੋਰਬੀ ‘ਚ ਹਨੂੰਮਾਨ ਜੀ ਦੀ ਮੂਰਤੀ ਬਣਾਉਣ ਦਾ ਕੰਮ 2018 ਵਿਚ ਸ਼ੁਰੂ ਹੋਇਆ ਸੀ ਤੇ ਇਸ ਦੀ ਲਾਗਤ 10 ਕਰੋੜ ਰੁਪਏ ਹੈ।