ਹਰਭਜਨ ਸਿੰਘ ਵੱਲੋਂ ਰਾਜ ਸਭਾ ਮੈਂਬਰ ਵਜ਼ੋਂ ਮਿਲਦੀ ਤਨਖਾਹ ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਵਾਸਤੇ ਦੇਣ ਦਾ ਫੈਸਲਾ

ਨਵੀਂ ਦਿੱਲੀ, 16 ਅਪ੍ਰੈਲ – ਸਾਬਕਾ ਕ੍ਰਿਕਟਰ ਅਤੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਰਾਜ ਸਭਾ ਮੈਂਬਰ ਵਜ਼ੋਂ ਮਿਲਣ ਵਾਲੀ ਤਨਖਾਹ ਕਿਸਾਨਾਂ ਦੀਆਂ ਧੀਆਂ ਦੀ ਸਿੱਖਿਆ ਵਾਸਤੇ ਦੇਣ ਦਾ ਫੈਸਲਾ ਕੀਤਾ ਹੈ। ਆਪਣੇ ਟਵੀਟ ਵਿਚ ਹਰਭਜਨ ਸਿੰਘ ਨੇ ਕਿਹਾ ਕਿ ਰਾਜ ਸਭਾ ਮੈਂਬਰ ਹੋਣ ਦੇ ਨਾਤੇ ਕਿਸਾਨਾਂ ਦੀਆਂ ਧੀਆਂ ਨੂੰ ਉਨ੍ਹਾਂ ਦੀ ਸਿੱਖਿਆ ਅਤੇ ਭਲਾਈ ਲਈ ਆਪਣੀ ਰਾਜ ਸਭਾ ਤਨਖਾਹ ਦਾ ਯੋਗਦਾਨ ਦੇਣਾ ਚਾਹੁੰਦਾ ਹਾਂ। ਮੈਂ ਆਪਣੇ ਦੇਸ਼ ਦੀ ਬੇਹਤਰੀ ਲਈ ਯੋਗਦਾਨ ਪਾਉਣ ਵਿਚ ਸ਼ਾਮਿਲ ਹੋਇਆ ਹਾਂ ਤੇ ਮੈਂ ਜੋ ਵੀ ਕਰ ਸਕਦਾ ਹਾਂ ਉਹ ਕਰਾਂਗਾ।

Leave a Reply

Your email address will not be published. Required fields are marked *