ਦਿਲਜੀਤ ਦੁਸਾਂਝ ਦਾ L.P.U ਸ਼ੋਅ ਵਿਵਾਦਾਂ ‘ਚ, ਫਗਵਾੜਾ ਪੁਲਿਸ ਨੇ ਕੀਤਾ ਮਾਮਲਾ ਦਰਜ

ਫਗਵਾੜਾ, 19 ਅਪ੍ਰੈਲ – ਪ੍ਰਸਿੱਧ ਗਾਇਕ ਕਲਾਕਾਰ ਦਿਲਜੀਤ ਦੁਸਾਂਝ ਦਾ L.P.U ਵਿਖੇ ਐਤਵਾਰ ਰਾਤ ਨੂੰ ਹੋਇਆ ਸ਼ੋਅ ਵਿਵਾਦਾਂ ‘ਚ ਆ ਗਿਆ ਹੈ। ਫਗਵਾੜਾ ਦੇ ਥਾਣਾ ਸਤਨਾਮਪੁਰਾ ਦੀ ਪੁਲਿਸ ਨੇ ਦਿਲਜੀਤ ਦੁਸਾਂਝ ਦੇ chopper ਦੇ ਪਾਈਲਟ ਅਤੇ ਸਾਰੇਗਾਮਾ ਕੰਪਨੀ ਖਿਲਾਫ ਧਾਰਾ 336, 188 ਆਈ.ਪੀ.ਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਵੱਲੋਂ ਦਰਜ ਐੱਫ.ਆਈ.ਅਨੁਸਾਰ ਦਿਲਜੀਤ ਦੁਸਾਂਝ ਦਾ chopper ਹੈਲੀਪੈਡ ‘ਤੇ ਉਤਾਰਨ ਦੀ ਮਨਜ਼ੂਰੀ ਲਈ ਗਈ ਸੀ, ਪਰ chopper ਦੇ ਪਾਇਲਟ ਨੇ ਬਿਨ੍ਹਾਂ ਮਨਜ਼ੂਰੀ ਹੀ ਚੌਪਰ ਨੂੰ ਸੈਕਟਰ 55 ਦੀ ਗਰਾਊਂਡ ‘ਤੇ ਉਤਾਰ ਦਿੱਤਾ। ਉੱਥੇ ਸੁਰੱਖਿਆ ਦੇ ਕੋਈ ਪ੍ਰਬੰਧ ਨਹੀਂ ਸਨ ਤੇ ਕੋਈ ਵੀ ਅਣਸੁਖਾਂਵੀ ਘਟਨਾ ਵਾਪਰ ਸਕਦੀ ਸੀ। ਇਸ ਤੋਂ ਇਲਾਵਾ ਸਾਰੇਗਾਮਾ ਕੰਪਨੀ ਵੱਲੋਂ ਸ਼ੋਅ ਲਈ 8 ਵਜ਼ੇ ਤੋਂ 10 ਵਜ਼ੇ ਤੱਕ ਮਨਜ਼ੂਰੀ ਲਈ ਗਈ ਸੀ, ਪਰੰਤੂ ਸ਼ੋਅ ਬਿਨ੍ਹਾਂ ਮਨਜ਼ੂਰੀ ਤੋਂ 11 ਵਜ਼ੇ ਤੱਕ ਚੱਲਦਾ ਰਿਹਾ।

Leave a Reply

Your email address will not be published. Required fields are marked *