ਨਵੀਂ ਦਿੱਲੀ, 20 ਅਪ੍ਰੈਲ – ਬੁੱਧਵਾਰ ਦੀ ਸਵੇਰ ਪੰਜਾਬ ਪੁਲਿਸ ਕਵੀ ਅਤੇ ਆਮ ਆਦਮੀ ਪਾਰਟੀ ਦੇ ਬਾਗੀ ਨੇਤਾ ਕੁਮਾਰ ਵਿਸ਼ਵਾਸ਼ ਦੇ ਘਰ ਪਹੁੰਚੀ।ਪੰਜਾਬ ਪੁਲਿਸ ਦੇ ਆਪਣੇ ਘਰ ਪਹੁੰਚਣ ‘ਤੇ ਕੁਮਾਰ ਵਿਸ਼ਵਾਸ਼ ਨੇ ਟਵੀਟ ਕਰਦਿਆ ਕਿਹਾ ਕਿ ‘ਸਵੇਰੇ ਸਵੇਰੇ ਪੰਜਾਬ ਪੁਲਿਸ ਮੇਰੇ ਦਰਵਾਜ਼ੇ ‘ਤੇ ਪਹੁੰਚੀ ਹੈ।ਇੱਕ ਸਮੇਂ ਮੇਰੇ ਵੱਲੋਂ ਹੀ ਆਮ ਆਦਮੀ ਪਾਰਟੀ ਵਿਚ ਸ਼ਾਮਿਲ ਕਰਵਾਏ ਗਏ ਭਗਵੰਤ ਮਾਨ ਨੂੰ ਮੈਂ ਆਗਾਹ ਕਰਦਾ ਹਾਂ ਕਿ ਤੁਸੀ ਦਿੱਲੀ ਬੈਠੇ ਜਿਸ ਆਦਮੀ ਨੂੰ ਪੰਜਾਬ ਦੇ ਲੋਕਾਂ ਵੱਲੋਂ ਦਿੱਤੀ ਤਾਕਤ ਨਾਲ ਖੇਡਣ ਦੇ ਰਹੇ ਹੋ, ਉਹ ਇੱਕ ਦਿਨ ਤੁਹਾਨੂੰ ਅਤੇ ਪੰਜਾਬ ਨੂੰ ਧੋਖਾ ਦੇਵੇਗਾ। ਦੇਸ਼ ਮੇਰੀ ਚੇਤਾਵਨੀ ਯਾਦ ਰੱਖੇ’। ਦੱਸ ਦਈਏ ਕਿ ਕੁਮਾਰ ਵਿਸ਼ਵਾਸ਼ ਖਿਲਾਫ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਅਰਵਿੰਦ ਕੇਜਰੀਵਾਲ ਖਿਲਾਫ ਕੀਤੀ ਵਿਵਾਦਿਤ ਟਿੱਪਣੀ ਨੂੰ ਲੈ ਕੇ ਆਈ.ਐਕਟ ਤਹਿਤ ਮਾਮਲ ਦਰਜ ਕੀਤਾ ਗਿਆ ਹੈ।