ਗੁਰਾਇਆਂ : ਗੁਰਾਇਆਂ, 20 ਅਪ੍ਰੈਲ (ਮਨੀਸ਼) – ਗੁਰਾਇਆਂ ਥਾਣੇ ਦੇ ਸਾਹਮਣੇ ਫਲਾਈਓਵਰ ‘ਤੇ ਹੋਏ ਸੜਕੀ ਹਾਦਸੇ ‘ਚ ਇੱਕ ਵਿਅਕਤੀ ਦੀ ਮੌਤ ਹੋ ਗਈ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਦਲਜੀਤ ਸਿੰਘ ਵਾਸੀ ਮਿਆਣੀ ਬਾਕਰਪੁਰ ਕਪੂਰਥਲਾ ਆਪਣੇ ਮੋਟਰਸਾਈਕਲ ‘ਤੇ ਫਿਲੌਰ ਵੱਲ ਨੂੰ ਜਾ ਰਿਹਾ ਸੀ ਕਿ ਗੁਰਾਇਆ ਪੁਲਿਸ ਥਾਣੇ ਸਾਹਮਣੇ ਫਲਾਈਓਵਰ ‘ਤੇ ਕਿਸੇ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ।ਹਾਦਸੇ ਦੀ ਸੂਚਨਾ ਮਿਲਦਿਆ ਹੀ ਗੁਰਾਇਆਂ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ਵਿਚ ਲੈਣ ਤੋਂ ਬਾਅਦ ਬਣਦੀ ਕਾਰਵਾਈ ਸ਼ੁਰੂ ਕਰ ਦਿੱਤੀ।