ਨਵੀਂ ਦਿੱਲੀ, 20 ਅਪ੍ਰੈਲ – ਕਵੀ ਅਤੇ ਆਮ ਆਦਮੀ ਪਾਰਟੀ ਦੇ ਸਾਬਕਾ ਆਗੂ ਕੁਮਾਰ ਵਿਸ਼ਵਾਸ਼ ਦੇ ਘਰ ਸਵੇਰੇ ਸਵੇਰੇ ਪਹੁੰਚਣ ਤੋਂ ਬਾਅਦ ਪੰਜਾਬ ਪੁਲਿਸ ਆਮ ਆਦਮੀ ਪਾਰਟੀ ਛੱਡ ਕੇ ਕਾਂਗਰਸ ‘ਚ ਸ਼ਾਮਿਲ ਹੋਣ ਵਾਲੀ ਅਲਕਾ ਲਾਂਬਾ ਦੇ ਘਰ ਪਹੁੰਚੀ। ਇਸ ਦੀ ਜਾਣਕਾਰੀ ਵੀ ਕੁਮਾਰ ਵਿਸ਼ਵਾਸ਼ ਦੀ ਤਰਾਂ ਅਲਕਾ ਲਾਂਬਾ ਨੇ ਟਵੀਟ ਕਰ ਦਿੱਤੀ। ਹਾਲਾਂਕਿ ਪੁਲਿਸ ਦੇ ਅਲਕਾ ਲਾਂਬਾ ਦੇ ਘਰ ਪਹੁੰਚਣ ਦੀ ਵਜ੍ਹਾ ਅਜੇ ਤੱਕ ਪਤਾ ਨਹੀਂ ਲੱਗ ਸਕੀ ਹੈ।