ਨਵੀਂ ਦਿੱਲੀ, 20 ਅਪ੍ਰੈਲ – ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਰਾਹੁਲ ਗਾਂਧੀ ਵੱਲੋਂ ਜਹਾਂਗੀਪੁਰੀ ਵਿਖੇ ਬੁਲਡੋਜ਼ਰ ਚਲਾਉਣ ਨੂੰ ਲੈ ਕੇ ਦਿੱਤੇ ਬਿਆਨ ਦੀ ਨਿਖੇਧੀ ਕੀਤੀ ਹੈ ਤੇ ਰਾਹੁਲ ਗਾਂਧੀ ਉੱਪਰ ਨਫਰਤ ਦੇ ਬੀਜ ਬੀਜਣ ਦਾ ਦੋਸ਼ ਲਗਾਇਆ ਹੈ। ਦੱਸ ਦਈਏ ਕਿ ਦਿੱਲੀ ਦੇ ਜਹਾਂਗੀਰਪੁਰੀ ਵਿਖੇ ਹੋਈ ਹਿੰਸਾ ਤੋਂ ਬਾਅਦ ਨਗਰ ਨਿਗਮ ਵੱਲੋਂ ਜਹਾਂਗੀਪੁਰੀ ਵਿਖੇ ਨਾਜਾਇਜ ਕਬਜ਼ੇ ਹਟਾਉਂਦੇ ਹੋਏ ਬੁਲਡੋਜ਼ਰ ਚਲਾਇਆ ਗਿਆ ਸੀ।ਕਾਂਗਰਸ ਦੇ ਨੇਤਾ ਰਾਹੁਲ ਗਾਂਧੀ ਨੇ ਕਿਹਾ ਸੀ ਕਿ ਇਹ ਸੰਵਿਧਾਨਿਕ ਕਦਰਾਂ ਕੀਮਤਾਂ ਦਾ ਘਾਣ ਹੈ। ਇਹ ਗਰੀਬਾਂ ਅਤੇ ਘੱਟ ਗਿਣਤੀਆਂ ਨੂੰ ਰਾਜ ਦੁਆਰਾ ਪ੍ਰਾਯੋਜਿਤ ਨਿਸ਼ਾਨਾ ਹੈ।ਭਾਜਪਾ ਨੂੰ ਇਸ ਦੀ ਬਜਾਇ ਆਪਣੇ ਦਿਲਾਂ ਤੋਂ ਨਫਰਤ ਦੂਰ ਕਰਨੀ ਚਾਹੀਦੀ ਹੈ।