ਕਰਨਾਟਕ : ਹਿਜਾਬ ਨੂੰ ਲੈ ਕੇ ਅਰਜੀ ਦੇਣ ਵਾਲੀਆਂ 2 ਵਿਦਿਆਰਥਣਾਂ ਨੂੰ ਨਹੀਂ ਮਿਲੀ ਪ੍ਰੀਖਿਆ ਦੇਣ ਦੀ ਇਜਾਜ਼ਤ

ਬੈਂਗਲੁਰੂ, 22 ਅਪ੍ਰੈਲ – ਕਰਨਾਟਕ ‘ਚ ਹਿਜਾਬ ਨੂੰ ਲੈ ਕੇ ਅਰਜੀ ਦੇਣ ਵਾਲੀਆਂ 2 ਲੜਕੀਆਂ ਨੂੰ ਹਿਜਾਬ ਪਾ ਕੇ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਆਲੀਆ ਅਸਦੀ ਅਤੇ ਰੇਸ਼ਮ ਨਾਂਅ ਦੀਆਂ 2 ਵਿਦਿਆਰਥਣਾਂ ਹਿਜਾਬ ਪਾ ਕੇ ਉਡੁਪੀ ਦੇ ਕਾਲਜ ‘ਚ 12ਵੀਂ ਦੀ ਪ੍ਰੀਖਿਆ ਦੇਣ ਲਈ ਆਈਆਂ ਸਨ ਜਿਨ੍ਹਾਂ ਨੇ 45 ਮਿੰਟ ਸੁਪਰਵਾਈਜ਼ਰ ਅਤੇ ਕਾਲਜ ਪ੍ਰਿੰਸੀਪਲ ਅਪੀਲ ਕੀਤੀ, ਪਰੰਤੂ ਕਰਨਾਟਕ ਸਰਕਾਰ ਦੇ ਹਿਜਾਬ ਉੱਪਰ ਰੋਕ ਨੂੰ ਬਰਕਰਾਰ ਰੱਖਣ ਵਾਲੇ ਅਦਾਲਤ ਦੇ ਆਦੇਸ਼ ਤੋਂ ਬਾਅਦ ਦੋਵਾਂ ਵਿਦਿਆਰਥਣਾਂ ਨੂੰ ਪ੍ਰੀਖਿਆ ਦੇਣ ਦੀ ਇਜਾਜ਼ਤ ਨਹੀਂ ਦਿੱਤੀ ਗਈ ਤੇ ਦੋਵੇਂ ਬਿਨ੍ਹਾਂ ਪ੍ਰੀਖਿਆ ਦਿੱਤੇ ਚੁੱਪਚਾਪ ਕਾਲਜ ਕੰਪਲੈਕਸ ਤੋਂ ਬਾਹਰ ਦੇਖੀਆਂ ਗਈਆਂ।

Leave a Reply

Your email address will not be published. Required fields are marked *