ਚੰਡੀਗੜ੍ਹ, 22 ਅਪ੍ਰੈਲ – ਭੁਲੱਥ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਟਵੀਟ ਕਰ ਕਿਹਾ ਕਿ ਖੇਤੀ ਕਾਨੂੰਨਾਂ ਦੀ ਤਰਜ਼ ‘ਤੇ ਕੇਂਦਰ ਨੇ ਹੁਣ ਇੱਕ ਵਾਰ ਫਿਰ ਸੂਬਿਆਂ ਦੇ ਅਧਿਕਾਰਾਂ ਨੂੰ ਡੈਮ ਸੇਫਟੀ ਐਕਟ ਰਾਹੀਂ ਆਪਣੇ ਹੱਥਾਂ ਵਿਚ ਲੈ ਲਿਆ ਹੈ। ਪਹਿਲਾਂ ਦੀ ਤਰਾਂ ਮੋਹਰੀ ਭੂਮਿਕਾ ਨਿਭਾਉਂਦੇ ਹੋਏ ਪੰਜਾਬ ਅਸੈਂਬਲੀ ਨੂੰ ਇਸ ਕਾਨੂੰਨ ਨੂੰ ਵੀ ਰੱਦ ਕਰਨਾ ਚਾਹੀਦਾ ਹੈ। ਮੇਰੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਅਪੀਲ ਹੈ ਕਿ ਇਸ ਮਸਲੇ ‘ਤੇ ਸੈਸ਼ਨ ਸੱਦਿਆ ਜਾਵੇ।