ਫਗਵਾੜਾ, 25 ਅਪ੍ਰੈਲ (ਐਮ.ਐੱਸ.ਰਾਜਾ) – ਥਾਣਾ ਸਿਟੀ ਫਗਵਾੜਾ ਪੁਲਿਸ ਨੇ ਬੀਤੀ 23 ਅਪ੍ਰੈਲ ਨੂੰ ਮੋਹਨ ਫਾਸਟ ਫੂਡ ਦੇ ਮਾਲਿਕ ਕੋਲੋ ਪਿਸਤੋਲ ਦੀ ਨੋਕ ‘ਤੇ ਕੀਤੀ ਲੁੱਟ ਦੀ ਵਾਰਦਾਤ ਨੂੰ ਸੁਲਝਾਉਂਦੇ ਹੋਏ 4 ਲੁਟੇਰਿਆ ਨੂੰ ਲੁੱਟ ਦੇ ਸਮਾਨ ਸਮੇਤ ਗ੍ਰਿਫਤਾਰ ਕਰਨ ਵਿੱਚ ਵੱਡੀ ਸਫਲਤਾ ਹਾਸਿਲ ਕੀਤੀ ਹੈ। ਥਾਣਾ ਸਿਟੀ ਵਿਖੇ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਡੀ.ਐੱਸ.ਪੀ ਫਗਵਾੜਾ ਏ.ਆਰ ਸ਼ਰਮਾਂ ਨੇ ਦੱਸਿਆ ਕਿ ਮਿਤੀ 23 ਅਪ੍ਰੈਲ ਦੀ ਰਾਤ 9.30 ਵਜੇ ਦੇ ਕਰੀਬ ਮੋਟਰਸਾਈਕਲ ਸਵਾਰ 4 ਲੁਟੇਰਿਆਂ ਨੇ ਪਿਸਤੋਲ ਦੀ ਨੋਕ ‘ਤੇ ਮੋਹਨ ਫਾਸਟ ਫੂਡ ਫਗਵਾੜਾ ਦੇ ਮਾਲਿਕ ਕਮਲ ਸਿਵਾਨੀ ਕੋਲੋ 7 ਤੋਂ 8 ਹਜਾਰ ਦੇ ਕਰੀਬ ਦੀ ਨਗਦੀ ਲੁੱਟ ਲਈ ਸੀ ਤੇ ਮੌਕੇ ਤੋਂ ਫਰਾਰ ਹੋ ਗਏ ਸਨ। ਉਨਾਂ ਕਿਹਾ ਕਿ ਥਾਣਾ ਸਿਟੀ ਦੇ ਐੱਸ.ਐੱਚ.ਓ ਅਮਨਦੀਪ ਨਾਹਰ ਦੀ ਅਗਵਾਈ ਹੇਠ ਪੁਲਿਸ ਨੇ ਇਨਾਂ ਚਾਰਾ ਲੁਟੇਰਿਆ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਇਨਾਂ ਪਾਸੋਂ ਵਾਰਦਾਤ ਦੌਰਾਨ ਵਰਤੇ ਗਏ 2 ਲਾਈਟਰ ਪਿਸਟਲ, ਇੱਕ ਦਾਤਰ, ਇੱਕ ਕਿਰਪਾਨ, 2 ਸਪਲੈਂਡ ਮੋਟਰਸਾਈਕਲ ਅਤੇ 5 ਹਜ਼ਾਰ ਰੁਪਏ ਦੀ ਨਗਦੀ ਬਰਾਮਦ ਕੀਤੀ ਹੈ। ਗ੍ਰਿਫ਼ਤਾਰ ਲੁਟੇਰਿਆ ਦੀ ਪਹਿਚਾਣ ਵਿਸ਼ਾਲ ਉਰਫ ਸ਼ਾਲੂ ਪੁੱਤਰ ਮੱਖਣ ਲਾਲ, ਸਾਹਿਲ ਪੁੱਤਰ ਤਰਸੇਮ ਲਾਲ, ਸੰਦੀਪ ਉਰਫ ਡੈਨੀ ਪੁੱਤਰ ਪ੍ਰਭੂ ਨਾਥ ਸਿੰਘ ਤਿੰਨੋ ਵਾਸੀ ਪੀਪਾ ਰੰਗੀ ਫਗਵਾੜਾ ਅਤੇ ਸਿਮਰਨਜੀਤ ਸਿੰਘ ਧੰਜਲ ਉਰਫ ਸੰਜੂ ਪੁੱਤਰ ਅਮਰਜੀਤ ਧੰਜਲ ਵਾਸੀ ਸ਼ਹੀਦ ਭਗਤ ਸਿੰਘ ਨਗਰ ਖੌਥੜਾ ਰੋਡ ਫਗਵਾੜਾ ਵੱਜੋਂ ਹੋਈ ਹੈ। ਡੀ.ਐੱਸ.ਪੀ ਮੁਤਾਬਿਕ ਇਨਾਂ ਲੁਟੇਰਿਆ ਵਿੱਚੋਂ ਸੰਦੀਪ ਉਰਫ ਡੈਨੀ ਖਿਲਾਫ ਪਹਿਲਾ ਵੀ ਇੱਕ ਮਾਮਲਾ ਦਰਜ ਹੈ ਜੋ ਕਿ ਜੇਲ ਵਿੱਚੋਂ ਜਮਾਨਤ ‘ਤੇ ਆਇਆ ਹੈ।ਓਧਰ ਗ੍ਰਿਫ਼ਤਾਰ ਕੀਤੇ ਗਏ ਲੁਟੇਰਿਆ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ।