ਚੰਡੀਗੜ੍ਹ, 28 ਅਪ੍ਰੈਲ – ਕੋਲੇ ਦੀ ਕਮੀ ਕਾਰਨ ਪੰਜਾਬ ‘ਤੇ ਬਿਜਲੀ ਸੰਕਟ ਮੰਡਰਾ ਰਿਹਾ ਹੈ ਤੇ ਕੋਲੇ ਦੀ ਕਮੀ ਦੇ ਚੱਲਦਿਆ ਬਠਿੰਡਾ ਅਤੇ ਤਲਵੰਡੀ ਸਾਬੋ ਦੇ 2-2 ਯੂਨਿਟ ਬੰਦ ਪਏ ਹਨ ਜਦਕਿ ਗੋਇੰਦਵਾਲ ਸਾਹਿਬ ਥਰਮਲ ਪਲਾਂਟ ਦਾ ਇੱਕ ਯੂਨਿਟ ਬੰਦ ਪਿਆ ਹੈ। ਪੰਜਾਬ ‘ਚ ਬਿਜਲੀ ਦੀ ਮੰਗ 7300 ਯੂਨਿਟ ਹੈ ਪਰ ਉਤਪਾਦਨ ਸਿਰਫ 4000 ਮੈਗਾਵਾਟ ਹੋ ਰਿਹਾ ਹੈ।ਪਾਵਰਕਾਮ ਨੂੰ ਬਾਹਰੋਂ 10 ਰੁਪਏ ਪ੍ਰਤੀ ਯੂਨਿਟ ਦੇ ਹਿਸਾਬ ਨਾਲ 3000 ਯੂਨਿਟ ਬਿਜਲੀ ਖਰੀਦਣੀ ਪੈ ਰਹੀ ਹੈ।ਇਸ ਦੇ ਚੱਲਦਿਆ ਪਾਵਰਕਾਮ ਵੱਲੋਂ ਪੇਂਡੂ ਇਲਾਕਿਆਂ ‘ਚ ਰੋਜ਼ਾਨਾ 4-5 ਘੰਟੇ ਬਿਜਲੀ ਦੇ ਅਣ ਐਲਾਨੇ ਕੱਟ ਲਗਾਏ ਜਾ ਰਹੇ ਹਨ।