ਲਖਨਊ, 28 ਅਪ੍ਰੈਲ – ਬਸਪਾ ਸੁਪਰੀਮੋ ਮਾਇਆਵਤੀ ਦਾ ਕਹਿਣਾ ਹੈ ਕਿ ਮੈਂ ਉੱਤਰ ਪ੍ਰਦੇਸ਼ ਦੀ ਮੁੱਖ ਮੰਤਰੀ ਜਾਂ ਭਾਰਤ ਦੀ ਪ੍ਰਧਾਨ ਮੰਤਰੀ ਬਣਨ ਦਾ ਸੁਪਨਾ ਦੇਖ ਸਕਦੀ ਹਾਂ, ਪਰ ਦੇਸ਼ ਦੀ ਰਾਸ਼ਟਰਪਤੀ ਬਣਨ ਦਾ ਨਹੀਂ। ਯੂ.ਪੀ ‘ਚ ਭਾਜਪਾ ਦੀ ਜਿੱਤ ਲਈ ਸਮਾਜਵਾਦੀ ਪਾਰਟੀ ਜ਼ਿੰਮੇਵਾਰ ਹੈ। ਸਮਾਜਵਾਦੀ ਪਾਰਟੀ ਮੈਨੂੰ ਦੇਸ਼ ਦੀ ਰਾਸ਼ਟਰਪਤੀ ਬਣਾਉਣ ਦਾ ਸੁਪਨਾ ਦੇਖ ਰਹੀ ਹੈ ਤਾਂ ਜੋ ਯੂ.ਪੀ ‘ਚ ਮੁੱਖ ਮੰਤਰੀ ਲਈ ਉਨ੍ਹਾਂ ਦਾ ਰਾਹ ਪੱਧਰਾ ਹੋ ਸਕੇ।ਦੱਸ ਦਈਏ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਕਿਹਾ ਸੀ ਕਿ ਮਾਇਆਵਤੀ ਨੇ ਆਪਣਾ ਵੋਟ ਭਾਜਪਾ ਨੂੰ ਦਿੱਤਾ ਹੈ। ਹੁਣ ਦੇਖਣ ਹੋਵੇਗਾ ਕਿ ਭਾਜਪਾ ਮਾਇਆਵਤੀ ਨੂੰ ਰਾਸ਼ਟਰਪਤੀ ਬਣਾਉਂਦੀ ਹੈ ਜਾਂ ਨਹੀਂ।