ਬਿਜਲੀ ਕੱਟਾਂ ਨੂੰ ਲੈ ਕੇ ਕੈਪਟਨ ਨੇ ਪੰਜਾਬ ਸਰਕਾਰ ਉੱਪਰ ਸਾਧਿਆ ਨਿਸ਼ਾਨਾ

ਚੰਡੀਗੜ੍ਹ, 28 ਅਪ੍ਰੈਲ – ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਵੀਟ ਕਰ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਉੱਪਰ ਨਿਸ਼ਾਨਾ ਸਾਧਿਆ ਹੈ। ਆਪਣੇ ਟਵੀਟ ਵਿਚ ਕੈਪਟਨ ਨੇ ਕਿਹਾ ਕਿ ‘ਆਪ’ ਪੰਜਾਬ ਸਾਡੇ ਸਰਹੱਦੀ ਸੂਬੇ ਦੀ ਅਗਵਾਈ ਕਰਨ ਲਈ ਤਿਆਰ ਨਹੀਂ ਹੈ। ਅਰਵਿੰਦ ਕੇਜਰੀਵਾਲ ਨੇ 5000 ਕਰੋੜ ਦੀ ਮੁਫਤ ਬਿਜਲੀ ਲਈ ਨਿਰਵਿਘਨ ਬਿਜਲੀ ਅਤੇ ਵਾਧੂ ਸਬਸਿਡੀ ਦੇ ਵਾਅਦੇ ਕੀਤੇ ਸਨ। ਰਾਜ ਇਸ ਸਮੇਂ ਲਗਾਤਾਰ ਬਿਜਲੀ ਕੱਟਾਂ ਅਤੇ 2010 ਮੈਗਾਵਾਟ ਦੀ ਘਾਟ ਦਾ ਗਵਾਹ ਹੈ। ਝੋਨੇ ਦੇ ਸੀਜ਼ਨ ਤੋਂ ਪਹਿਲਾਂ ਇਹ ਸਥਿਤੀ ਚਿੰਤਾਜਨਕ ਹੈ।

Leave a Reply

Your email address will not be published. Required fields are marked *