ਫਗਵਾੜਾ, 2 ਮਈ (ਰਮਨਦੀਪ) – ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਦਫਤਰ ਵਿਖੇ ਮਾਹੌਲ ਉਸ ਸਮੇਂ ਤਨਾਅਪੂਰਨ ਹੋ ਗਿਆ, ਜਦੋਂ ਵਿਧਾਨ ਸਭਾ ਹਲਕਾ ਫਿਲੌਰ ਤੋਂ ਕਾਂਗਰਸੀ ਵਿਧਾਇਕ ਵਿਕਰਮਜੀਤ ਚੌਧਰੀ ਅਤੇ ਆਮ ਆਦਮੀ ਪਾਰਟੀ ਫਿਲੌਰ, ਗੁਰਾਇਆਂ ਅਤੇ ਫਗਵਾੜਾ ਦੇ ਆਗੂ ਏ.ਡੀ.ਸੀ ਫਗਵਾੜਾ, ਐੱਸ.ਡੀ.ਐਮ ਫਗਵਾੜਾ ਅਤੇ ਡੀ.ਐੱਸ.ਪੀ ਫਗਵਾੜਾ ਦੀ ਮੌਜੂਦਗੀ ਵਿਚ ਹੀ ਆਪਸ ‘ਚ ਉਲਝ ਪਏ। ਦਰਅਸਲ ਫਿਲੌਰ ਅਤੇ ਗੁਰਾਇਆਂ ਲਈ ਫਾਇਰ ਬ੍ਰਿਗੇਡ ਦੀਆਂ 2 ਗੱਡੀਆਂ ਨਗਰ ਨਿਗਮ ਫਗਵਾੜਾ ਆਈਆਂ ਸਨ ਜਿਨ੍ਹਾਂ ਨੂੰ ਲੈਣ ਲਈ ਫਿਲੌਰ, ਗੁਰਾਇਆਂ ਤੋਂ ਆਮ ਆਦਮੀ ਪਾਰਟੀ ਦੇ ਆਗੂ ਪਹੁੰਚੇ ਸਨ ਜਦਕਿ ਹਲਕਾ ਵਿਧਾਇਕ ਹੋਣ ਦੇ ਨਾਤੇ ਵਿਕਰਮਜੀਤ ਚੌਧਰੀ ਵੀ ਪਹੁੰਚੇ। ਇਸ ਦੌਰਾਨ ਕਿਸੇ ਗੱਲ ਨੂੰ ਲੈ ਕੇ ਵਿਕਰਮਜੀਤ ਚੌਧਰੀ ਅਤੇ ‘ਆਪ’ ਆਗੂ ਆਪਸ ‘ਚ ਉਲਝ ਪਏ।