ਨਵੀਂ ਦਿੱਲੀ, 4 ਮਈ – ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਜਸਥਾਨ ਸਰਕਾਰ ਤੋਂ ਜੋਧਪੁਰ ਵਿਖੇ ਹੋਏ ਦੰਗਿਆ ਦੀ ਰਿਪੋਰਟ ਮੰਗੀ ਹੈ। ਦੱਸ ਦਈਏ ਕਿ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਗ੍ਰਹਿ ਜ਼ਿਲ੍ਹੇ ਜੋਧਪੁਰ ਦੇ ਜਾਲੌਰੀ ਗੇਟ ਸਰਕਲ ‘ਚ ਮੰਗਲਵਾਰ ਨੂੰ ਈਦ ਮੌਕੇ 2 ਭਾਈਚਾਰਿਆਂ ਵਿਚਕਾਰ ਝੜਪ ਹੋ ਗਈ ਸੀ ਤੇ ਭੀੜ ਨੂੰ ਤਿਤਰ ਬਿਤਰ ਕਰਨ ਲਈ ਪੁਲਿਸ ਨੂੰ ਲਾਠੀਚਾਰਜ ਕਰਨਾ ਪਿਆ ਸੀ। ਈਦ ਤੋਂ ਇੱਕ ਦਿਨ ਪਹਿਲਾਂ ਵੀ ਇੱਥੇ ਹਿੰਸਕ ਝੜਪ ਹੋਈ ਸੀ।