ਕੋਵਿਡ-19 ਨੂੰ ਲੈ ਕੇ ਹਰੇਕ ਜ਼ਿਲੇ ‘ਚ ਚੁਣੌਤੀਆਂ ਅਲੱਗ – ਪ੍ਰਧਾਨ ਮੰਤਰੀ

ਨਵੀਂ ਦਿੱਲੀ, 18 ਮਈ – ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕੋਵਿਡ-19 ਨੂੰ ਲੈ ਕੇ ਰਾਜਾਂ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਵਰਚੂਅਲ ਮੀਟਿੰਗ ਕੀਤੀ। ਇਸ ਮੌਕੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਕੋਵਿਡ-19 ਨੂੰ ਲੈ ਕੇ ਹਰੇਕ ਜ਼ਿਲ੍ਹੇ ‘ਚ ਚੁਣੌਤੀਆਂ ਅਲੱਗ ਹਨ। ਤੁਸੀ ਆਪਣੇ ਜ਼ਿਲ੍ਹੇ ਦੀਆਂ ਚੁਣੌਤੀਆਂ ਨੂੰ ਚੰਗੀ ਤਰਾਂ ਜਾਣਦੇ ਹੋ। ਜੇਕਰ ਤੁਹਾਡਾ ਜ਼ਿਲ੍ਹਾ ਕੋਵਿਡ-19 ਖਿਲਾਫ ਜੰਗ ਜਿੱਤਦਾ ਹੈ ਤਾਂ ਇਹ ਪੂਰੇ ਦੇਸ਼ ਦੀ ਜਿੱਤ ਹੈ। ਜੇਕਰ ਤੁਹਾਡਾ ਜ਼ਿਲ੍ਹਾ ਹਾਰਦਾ ਹੈ ਤਾਂ ਇਹ ਪੂਰੇ ਦੇਸ਼ ਦੀ ਹਾਰ ਹੈ।

Leave a Reply

Your email address will not be published. Required fields are marked *