ਨਵੀਂ ਦਿੱਲੀ, 5 ਮਈ – ਪੰਜਾਬ ਦੀ Discus throw ਐਥਲੀਟ ਕਮਲਪ੍ਰੀਤ ਕੌਰ ਡੋਪ ਟੈਸਟ ‘ਚ ਫੇਲ੍ਹ ਹੋ ਗਈ ਹੈ। ਕਮਲਪ੍ਰੀਤ ਨੂੰ ਪਾਬੰਦੀਸ਼ੁਦਾ ਦਵਾਈ ਦਾ ਸੇਵਨ ਕਰਨ ਦਾ ਦੋਸ਼ੀ ਪਾਇਆ ਗਿਆ ਹੈ। ਜਿਸ ਤੋਂ ਬਾਅਦ ਅਥਲੈਟਿਕਸ ਇੰਟੈਗਰਿਟੀ ਯੂਨਿਟ ਨੇ ਕਮਲਪ੍ਰੀਤ ਨੂੰ ਵਿਸ਼ਵ ਅਥਲੈਟਿਕਸ ਤੋਂ ਅਸਥਾਈ ਤੌਰ ‘ਤੇ ਮੁਅੱਤਲ ਕਰ ਦਿੱਤਾ ਹੈ।ਵਿਸ਼ਵ ਅਥਲੈਟਿਕਸ (ਗਵਰਨਿੰਗ ਬਾਡੀ) ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ।ਅਥਲੈਟਿਕਸ ਇੰਟੈਗਰਿਟੀ ਯੂਨਿਟ ਵਿਸ਼ਵ ਅਥਲੈਟਿਕਸ ਦੁਆਰਾ ਸਥਾਪਿਤ ਇੱਕ ਸੁਤੰਤਰ ਸੰਸਥਾ ਹੈ ਤੇ ਉਸ ਨੇ ਪੰਜਾਬ ਦੀ 26 ਸਾਲਾਂ ਐਥਲੀਟ ਨੂੰ ਨੋਟਿਸ ਜਾਰੀ ਕਰਕੇ ਆਪਣਾ ਪੱਖ ਪੇਸ਼ ਕਰਨ ਲਈ ਕਿਹਾ ਹੈ। ਦੋਸ਼ੀ ਪਾਏ ਜਾਣ ‘ਤੇ ਕਮਲਪ੍ਰੀਤ ਨੂੰ ਵੱਧ ਤੋਂ ਵੱਧ 4 ਸਾਲਾਂ ਲਈ ਮੁਅੱਤਲ ਕੀਤਾ ਜਾ ਸਕਦਾ ਹੈ। ਕਮਲਪ੍ਰੀਤ ਨੇ ਇਸ ਸਾਲ ਮਾਰਚ ‘ਚ ਤਿਰੂਵਨੰਤਪੁਰਮ ‘ਚ ਆਯੋਜਿਤ ਇੰਡੀਅਨ ਗ੍ਰਾਂ ਪ੍ਰੀ ‘ਚ ਗੋਲਡ ਮੈਡਲ ਜਿੱਤਿਆ ਸੀ।