ਖਰੜ, 5 ਮਈ – ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀ ਤਹਿਸੀਲ ਖਰੜ ਅਧੀਨ ਆਉਂਦੇ ਪਿੰਡ ਘੜੂੰਆਂ ਦੀ Cooperative Bank ਨੂੰ ਨਿਸ਼ਾਨਾ ਬਣਾਉਂਦੇ ਹੋਏ ਚੋਰ ਲੱਖਾਂ ਰੁਪਏ ਦੀ ਨਗਦੀ ਲੈ ਕੇ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਚੋਰਾਂ ਨੇ bank ਦਾ ਸ਼ਟਰ ਤੋੜਿਆ ਜੋ ਕਿ ਕੰਧ ਪਾੜ ਕੇ ਸਟਰਾਂਗ ਰੂਮ ਚੋਂ 16 ਲੱਖ ਰੁਪਏ ਚੋਰੀ ਕਰਕੇ ਫਰਾਰ ਹੋ ਗਏ। ਚੋਰੀ ਦੀ ਇਸ ਵਾਰਦਾਤ ਦਾ ਪਤਾ ਚੱਲਦਿਆ ਹੀ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਸਾਰੀ ਸਥਿਤੀ ਦਾ ਜਾਇਜ਼ਾ ਲਿਆ ਤੇ ਚੋਰਾਂ ਦੀ ਭਾਲ ਸ਼ੁਰੂ ਕਰ ਦਿੱਤੀ।