ਚੰਡੀਗੜ੍ਹ, 12 ਮਈ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਸਰਹਿੰਦ ਫ਼ਤਿਹ ਦਿਵਸ ਦੀ ਸਮੂਹ ਸੰਗਤਾਂ ਨੂੰ ਮੁਬਾਰਕਬਾਦ ਦਿੱਤੀ ਹੈ। ਆਪਣੇ ਟਵੀਟ ਵਿਚ ਉਨ੍ਹਾਂ ਕਿਹਾ ਕਿ ਸਰਹਿੰਦ ਫ਼ਤਿਹ ਦਿਵਸ ਜ਼ੁਲਮ ਉੱਤੇ ਸੱਚ ਦੀ ਜਿੱਤ ਦਾ ਪ੍ਰਤੀਕ ਹੈ। ਮੁਗਲ ਹਕੂਮਤ ਨੂੰ ਜੜੋਂ ਖਤਮ ਕਰ, ਸਰਹਿੰਦ ਫ਼ਤਿਹ ਦਿਵਸ ‘ਤੇ ਸੁਤੰਤਰ ਸਿੱਖ ਰਾਜ ਦੀ ਆਰੰਭਤਾ ਹੋਈ ਸੀ। ਇਸ ਦੇ ਨਾਲ ਹੀ ਉਨ੍ਹਾਂ ਮਹਾਨ ਸਿੱਖ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਅਤੇ ਸਿੱਖ ਫੌਜ਼ਾਂ ਦੀ ਸੂਰਬੀਰਤਾ ਨੂੰ ਦਿਲੋ ਸਤਕਾਰ ਭੇਂਟ ਕੀਤਾ।