ਆਗਰਾ, 12 ਮਈ – ਦੁਨੀਆ ਦੇ 7 ਅਜ਼ੂਬਿਆਂ ‘ਚੋਂ ਇੱਕ ਤਾਜਮਹਿਲ ਦੇ 22 ਬੰਦ ਪਏ ਕਮਰਿਆਂ ਦਾ ਸਰਵੇ ਕਰਵਾਉਣ ਦੀ ਮੰਗ ਵਾਲੀ ਪਟੀਸ਼ਨ ਇਲਾਹਾਬਾਦ ਹਾਈਕੋਰਟ ਨੇ ਖਾਰਜ ਕਰ ਦਿੱਤੀ ਹੈ। ਹਾਈਕੋਰਟ ਨੇ ਕਿਹਾ ਕਿ ਤਾਜਮਹਿਲ ਕਿਸ ਨੇ ਬਣਵਾਇਆ ਇਹ ਤੈਅ ਕਰਨਾ ਕੋਰਟ ਦਾ ਕੰਮ ਨਹੀਂ ਹੈ ਕਿਉਂਕਿ ਫਿਰ ਤਾਂ ਤੁਸੀ ਕੱਲ੍ਹ ਜੱਜਾਂ ਦੇ ਚੈਂਬਰਾਂ ‘ਚ ਜਾਣ ਦੀ ਵੀ ਮੰਗ ਕਰੋਗੇ। ਦੱਸ ਦਈਏ ਕਿ ਭਾਜਪਾ ਦੀ ਅਯੋਧਿਆ ਇਕਾਈ ਦੇ ਮੀਡੀਆ ਪ੍ਰਭਾਰੀ ਨੇ ਰਜਨੀਸ਼ ਸਿੰਘ ਨੇ ਹਾਈਕੋਰਟ ‘ਚ ਪਟੀਸ਼ਨ ਦਾਇਰ ਕਰ ਦਾਅਵਾ ਕੀਤਾ ਸੀ ਕਿ ਤਾਜਮਹਿਲ ਬਾਰੇ ਝੂਠਾ ਇਤਿਹਾਸ ਪੜਾਇਆ ਜਾ ਰਿਹਾ ਹੈ। ਇਸ ਲਈ ਸੱਚਾਈ ਜਾਣਨ ਵਾਸਤੇ ਤਾਜਮਹਿਲ ਨੇ 22 ਬੰਦ ਕਮਰਿਆਂ ਨੂੰ ਖੋਲ ਕੇ ਸ਼ੋਧ ਕਰਨੀ ਚਾਹੀਦੀ ਹੈ।