ਨਵੀਂ ਦਿੱਲੀ, 14 ਮਈ – ਭਾਰਤ ਨੇ ਕਣਕ ਦੇ ਨਿਰਯਾਤ ਉੱਪਰ ਤੁਰੰਤ ਪ੍ਰਭਾਵ ਨਾਲ ਰੋਕ ਲਗਾ ਦਿੱਤੀ ਹੈ। ਅਧਿਕਾਰਿਤ ਸੂਚਨਾ ਮੁਤਾਬਿਕ ਭਾਰਤ ਨੇ ਵਧਦੀਆਂ ਘਰੇਲੂ ਕੀਮਤਾਂ ਨੂੰ ਕੰਟਰੋਲ ਕਰਨ ਲਈ ਇਹ ਫੈਸਲਾ ਲਿਆ ਹੈ। ਡੀ.ਜੀ.ਏ.ਐੱਫ.ਟੀ ਨੇ ਸਪੱਸ਼ਟ ਕੀਤਾ ਕਿ ਭਾਰਤ ਸਰਕਾਰ ਦੁਆਰਾ ਹੋਰ ਦੇਸ਼ਾਂ ਦੀਆਂ ਭੋਜਨ ਸੁਰੱਖਿਆ ਲੋੜਾਂ ਨੂੰ ਪੂਰਾ ਕਰਨ ਲਈ ਅਤੇ ਉਨ੍ਹਾਂ ਦੀਆਂ ਸਰਕਾਰਾਂ ਦੀ ਅਪੀਲ ਦੇ ਆਧਾਰ ‘ਤੇ ਦਿੱਤੀ ਗਈ ਆਗਿਆ ਦੇ ਆਧਾਰ ‘ਤੇ ਕਣਕ ਦੇ ਨਿਰਯਾਤ ਦੀ ਆਗਿਆ ਦਿੱਤੀ ਜਾਵੇਗੀ।ਸਰਕਾਰ ਵੱਲੋਂ ਇਸ ਦਾ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ