ਚੰਡੀਗੜ੍ਹ, 14 ਮਈ – ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਨੇ ਕਾਂਗਰਸ ਨੂੰ ਅਲਵਿਦਾ ਕਹਿ ਦਿੱਤਾ ਹੈ। ਕਾਂਗਰਸ ਨੂੰ ਅਲਵਿਦਾ ਕਹਿਣ ਤੋਂ ਬਾਅਦ ਸੁਨੀਲ ਜਾਖੜ ਨੇ ਆਪਣੀ ਰਿਹਾਇਸ਼ ਵਿਖੇ ਲਾਈਵ ਹੋ ਕੇ ਕਾਂਗਰਸ ਹਾਈਕਮਾਨ ਉੱਪਰ ਜੰਮ ਕੇ ਨਿਸ਼ਾਨੇ ਸਾਧੇ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਹੁਣ ਕਾਂਗਰਸ ਦੇ ਪੈਰ ਕਦੇ ਨਹੀ ਲੱਗਣਗੇ।ਅੰਬਿਕਾ ਸੋਨੀ ਨੇ ਪਾਰਟੀ ਨੂੰ ਕਲੰਕ ਲਗਾਇਆ ਹੈ ਤੇ ਹਿੰਦੂਆਂ ਨੂੰ ਬਦਨਾਮ ਕੀਤਾ ਹੈ। ਸੋਨੀਆ ਗਾਂਧੀ ਦੀ ਸਲਾਹਾਕਰ ਨੇ ਪੰਜਾਬ ਕਾਂਗਰਸ ‘ਚ ਦਰਾਰ ਪਾਉਣ ਦਾ ਕੰਮ ਕੀਤਾ ਹੈ। ਅੰਬਿਕਾ ਸੋਨੀ ਨੇ ਇੰਦਰਾ ਗਾਂਧੀ ਖਿਲਾਫ ਵੀ ਗਲਤ ਭਾਸ਼ਾ ਦਾ ਇਸਤੇਮਾਲ ਕੀਤਾ।ਸੁਨੀਲ ਜਾਖੜ ਅਨੁਸਾਰ ਨਵਜੋਤ ਸਿੱਧੂ ਨੂੰ ਨੋਟਿਸ ਕਿਉਂ ਭੇਜਿਆ ਗਿਆ। ਨਵਜੋਤ ਸਿੱਧੂ ਸਿਰਫ ਬੋਲਦੇ ਹਨ। ਜਿਸ ਦੇ ਭਾਣਜੇ ਕੋਲੋ ਕਰੋੜਾਂ ਰੁਪਏ ਮਿਲੇ ਉਸ ਨੂੰ ਨੋਟਿਸ ਕਿਉਂ ਨਹੀਂ ਭੇਜਿਆ ਗਿਆ। ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਚੰਗੇ ਇਨਸਾਨ ਹਨ, ਪਰ ਉਨ੍ਹਾਂ ਨੂੰ ਦੋਸਤ-ਦੁਸ਼ਮਣ ਦੀ ਪਹਿਚਾਣ ਹੋਣੀ ਚਾਹੀਦੀ ਹੈ। ਰਾਹੁਲ ਗਾਂਧੀ ਕਰਕੇ ਹੀ ਮੈਂ ਕਾਂਗਰਸ ‘ਚ ਰਿਹਾ ਹਾਂ।ਪਰ ਜਿਸ ਦਿਨ ਮੈਨੂੰ ਨੋਟਿਸ ਮਿਲਿਆ ਉਸੇ ਦਿਨ ਕਾਂਗਰਸ ਤੋਂ ਮੇਰਾ ਰਿਸ਼ਤਾ ਟੁੱਟ ਗਿਆ ਸੀ। ਇਸ ਦੇ ਨਾਲ ਹੀ ਉਨ੍ਹਾਂ ਕਾਂਗਰਸ ਨੂੰ Good Luck ਵੀ ਕਿਹਾ।