ਨਵੀਂ ਦਿੱਲੀ, 16 ਮਈ – ਖੇਤੀ ਕਾਨੂੰਨਾਂ ਖਿਲਾਫ ਕਿਸਾਨ ਅੰਦੋਲਨ ਦਾ ਮੁੱਖ ਚਿਹਰਾ ਰਹੇ ਰਾਕੇਸ਼ ਟਿਕੈਤ ਨੂੰ ਭਾਰਤੀ ਕਿਸਾਨ ਯੂਨੀਅਨ ਤੋਂ ਬਾਹਰ ਕੱਢ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਰਾਕੇਸ਼ ਟਿਕੈਤ ਦੇ ਭਰਾ ਨਰੇਸ਼ ਟਿਕੈਤ ਨੂੰ ਰਾਸ਼ਟਰੀ ਪ੍ਰਧਾਨ ਦੇ ਅਹੁਦੇ ਤੋਂ ਹਟਾਉਂਦੇ ਹੋਏ ਰਾਜੇਸ਼ ਚੌਹਾਨ ਨੂੰ ਨਵਾਂ ਪ੍ਰਧਾਨ ਬਣਾਇਆ ਗਿਆ ਹੈ। ਰਾਕੇਸ਼ ਟਿਕੈਤ ਵਾਲੇ ਗਰੁੱਪ ਤੋਂ ਕਈ ਨੇਤਾ ਨਾਰਾਜ਼ ਹਨ ਜੋ ਕਿ ਰਾਕੇਸ਼ ਟਿਕੈਤ ਉੱਪਰ ਰਾਜਨੀਤੀ ਕਰਨ ਦੇ ਦੋਸ਼ ਲਗਾਉਂਦੇ ਹੋਏ ਰਾਕੇਸ਼ ਟਿਕੈਤ ਗਰੁੱਪ ਤੋਂ ਅਲੱਗ ਹੋ ਗਏ ਹਨ ਤੇ ਉਨ੍ਹਾਂ ਨੇ ਨਵਾਂ ਭਾਰਤੀ ਕਿਸਾਨ ਯੂਨੀਅਨ (ਗੈਰ ਸਿਆਸੀ) ਨਾਂਅ ਦਾ ਸੰਗਠਨ ਬਣਾ ਲਿਆ ਹੈ। ਰਾਜੇਂਦਰ ਸਿੰਘ ਮਲਿਕ ਇਸ ਗੈਰ ਸਿਆਸੀ ਸੰਗਠਨ ਦੇ ਸੰਰਖਿਅਕ ਬਣਾਏ ਗਏ ਹਨ। ਹਾਲਾਂਕਿ ਰਾਕੇਸ਼ ਟਿਕੈਤ ਨੇ ਨਾਰਾਜ਼ ਨੇਤਾਵਾਂ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ੳਸੁਹ ਕਾਮਯਾਬ ਨਾ ਹੋ ਸਕੇ। ਭਾਰਤੀ ਕਿਸਾਨ ਯੂਨੀਅਨ ਦੀ ਟੁੱਟ ‘ਤੇ ਰਾਕੇਸ਼ ਟਿਕੈਤ ਨੇ ਕਿਹਾ ਕਿ ਇਹ ਸਭ ਸਰਕਾਰ ਦੇ ਇਸ਼ਾਰੇ ‘ਤੇ ਹੋਇਆ ਹੈ ਤੇ ਇਸ ਵਿਚ ਰਾਜੇਸ਼ ਚੌਹਾਨ ਦੇ ਬੰਗਲੇ ਦਾ ਵੀ ਕੋਈ ਅਸਰ ਹੈ।