ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਮੌਤ

ਮੋਗਾ, 16 ਮਈ – ਮੋਗਾ ਜ਼ਿਲ੍ਹੇ ਦੇ ਕਸਬਾ ਬੱਧਣੀ ਕਲਾਂ ਵਿਖੇ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਇੱਥੋਂ ਦੇ ਕੈਨੇਡਾ ਗਏ ਨੌਜਵਾਨ ਦੀ ਪਾਣੀ ਵਿਚ ਡੁੱਬਣ ਨਾਲ ਮੌਤ ਹੋ ਗਈ। ਮ੍ਰਿਤਕ ਨੌਜਵਾਨ ਨਵਕਿਰਨ ਸਿੰਘ ਪੁੱਤਰ ਬਲਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਨੇ ਦੁਖੀ ਹਿਰਦੇ ਨਾਲ ਦੱਸਿਆ ਕਿ ਨਵਕਿਰਨ ਸਿੰਘ IELTS ਕਰਨ ਉਪਰੰਤ ਸਤੰਬਰ 2021 ਵਿਚ ਪੜਾਈ ਵਾਸਤੇ ਕੈਨੇਡਾ ਗਿਆ ਸੀ। ਬੀਤੇ ਦਿਨ ਓਨਟਾਰੀਓ ਸੂਬੇ ‘ਚ ਪੈਂਦੇ ਬਰੈਂਪਟਨ ਦੇ ਏਲਡੇਰਡੋ ਪਾਰਕ ਵਿਖੇ ਕ੍ਰੈਡਿਟ ਵੈਲੀ ਨਦੀ ਵਿਚ ਨਵਕਿਰਨ ਆਪਣੇ ਦੋਸਤਾਂ ਨਾਲ ਨਹਾਉਣ ਨਾਲ ਗਿਆ ਸੀ, ਜਿੱਥੇ ਕਿ ਡੁੱਬਣ ਨਾਲ ਉਸ ਦੀ ਮੌਤ ਹੋ ਗਈ।

Leave a Reply

Your email address will not be published. Required fields are marked *