ਰੇਵਾੜੀ, 17 ਮਈ – ਹਰਿਆਣਾ ਦੇ ਰੇਵਾੜੀ ਵਿਖੇ ਹੋਏ ਦਰਦਨਾਕ ਸੜਕੀ ਹਾਦਸੇ ‘ਚ 5 ਲੋਕਾਂ ਦੀ ਮੌਤ ਹੋ ਗਈ ਜਦਕਿ 12 ਜਖਮੀਂ ਹੋ ਗਏ। ਇਹ ਹਾਦਸਾ ਉਸ ਸਮੇਂ ਹੋਇਆ ਜਦੋਂ cruiser car ‘ਚ ਸਵਾਰ ਪਰਿਵਾਰ ਦੇ 17 ਲੋਕ ਅਸਥੀਆਂ ਵਿਸਰਜਤ ਕਰ ਹਰਿਦੁਆਰ ਤੋਂ ਵਾਪਿਸ ਰਾਜਸਥਾਨ ਦੇ ਜੈਪੁਰ ‘ਚ ਪੈਂਦੇ ਪਿੰਡ ਸਾਮੋਦ ਜਾ ਰਹੇ ਸਨ ਕਿ ਰੇਵਾੜੀ ਜ਼ਿਲ੍ਹੇ ‘ਚ ਨੈਸ਼ਨਲ ਹਾਈਵੇ-48 ‘ਤੇ ਅੋਡੀ ਪਿੰਡ ਨੇੜੇ cruiser car ਸੜਕ ਕਿਨਾਰੇ ਖੜੇ ਟਰੱਕ ਨਾਲ ਜਾ ਟਕਰਾਈ। ਹਾਦਸੇ ਦੌਰਾਨ cruiser car ‘ਚ ਸਵਾਰ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਜਦਕਿ 12 ਲੋਕ ਜਖਮੀਂ ਹੋ ਗਏ। ਹਾਦਸੇ ਤੋਂ ਬਾਅਦ ਜਖਮੀਂਆਂ ਨੂੰ ਬਾਵੋਲ ਦੇ ਸਿਹਤ ਕੇਂਦਰ ਅਤੇ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ।