ਰੋਪੜ, 17 ਮਈ – ਰੋਪੜ ਥਰਮਲ ਪਲਾਂਟ ਦਾ ਇੱਕ ਹੋਰ ਯੂਨਿਟ ਬੰਦ ਹੋ ਗਿਆ ਹੈ। ਤਕਨੀਕੀ ਖਰਾਬੀ ਕਰਕੇ ਥਰਮਲ ਪਲਾਂਟ ਦਾ 5 ਨੰਬਰ ਯੂਨਿਟ ਬੰਦ ਹੋ ਗਿਆ ਹੈ। ਇਸ ਸਮੇਂ ਥਰਮਲ ਪਲਾਂਟ ਦੇ 4 ਯੂਨਿਟਾਂ ‘ਚੋਂ ਸਿਰਫ 2 ਯੂਨਿਟ ਚਾਲੂ ਹਨ। ਥਰਮਲ ਪਲਾਂਟ ਤੋਂ ਹੁਣ ਸਿਰਫ 334 ਮੈਗਾਵਾਟ ਬਿਜਲੀ ਦਾ ਉਤਪਾਦਨ ਹੋ ਰਿਹਾ ਹੈ ਜਦਕਿ ਥਰਮਲ ਪਲਾਂਟ ਦੀ ਸਮਰੱਥਾ 840 ਮੈਗਾਵਾਟ ਬਿਜਲੀ ਉਤਪਾਦਨ ਕਰਨ ਦੀ ਹੈ। ਅੱਤ ਦੀ ਗਰਮੀ ਨੂੰ ਦੇਖਦੇ ਹੋਏ ਪੰਜਾਬ ਵਿਚ ਬਿਜਲੀ ਦੀ ਮੰਗ ਲਗਾਤਾਰ ਵੱਧ ਰਹੀ ਹੈ। ਅਜਿਹੇ ਵਿਚ ਥਰਮਲ ਪਲਾਂਟ ਦੇ ਯੂਨਿਟ ਦਾ ਬੰਦ ਹੋਣਾ ਵੱਡੀ ਸਮੱਸਿਆ ਖੜੀ ਕਰ ਸਕਦਾ ਹੈ।