ਬਠਿੰਡਾ, 17 ਮਈ – ਬਠਿੰਡਾ ‘ਚ ਫਿਰ ਤੋਂ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਇੱਥੋਂ ਦੇ ਮੁਲਤਾਨੀਆ ਰੋਡ ‘ਤੇ ਸਥਿਤ ਡੀ.ਡੀ ਮਿੱਤਲ ਟਾਵਰ ਕਲੋਨੀ ਵਿਚ ਗੁਟਕਾ ਸਾਹਿਬ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸੈਂਚੀਆਂ ਦੇ ਅੰਗ ਬਿਖਰੇ ਹੋਏ ਮਿਲੇ ਹਨ। ਇਸ ਦਾ ਪਤਾ ਚੱਲਦਿਆਂ ਹੀ ਪੁਲਿਸ ਨੇ ਮਰਿਆਦਾ ਸਹਿਤ ਬਿਖਰੇ ਹੋਏ ਅੰਗਾਂ ਨੂੰ ਇਕੱਠੇ ਕਰਕੇ ਜਾਂਚ ਸ਼ੁਰੂ ਕਰ ਦਿੱਤੀ। ਬੇਅਦਬੀ ਦੀ ਇਸ ਘਟਨਾ ਤੋਂ ਬਾਅਦ ਸਿੱਖ ਸੰਗਤਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ ਤੇ ਉਨ੍ਹਾਂ ਪੁਲਿਸ ਪਾਸੋ ਬੇਅਦਬੀ ਦੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਹੈ।